ਬਾਣੀ ਸੰਧੂ ਨੇ ਵੱਡੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਸਤ ਤਸਵੀਰ, ਭਰਾ ਨੂੰ ਦਿੱਤੀ ਵਧਾਈ
ਬਾਣੀ ਸੰਧੂ (Baani Sandhu) ਦੇ ਭਰਾ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਭੈਣ ਭਰਾ ਦੀ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਬਾਣੀ ਸੰਧੂ ਨੇ ਬੀਤੇ ਦਿਨੀਂ ਵੀ ਇੱਕ ਤਸਵੀਰ ਸ਼ੇਅਰ ਕੀਤੀ ਸੀ । ਜਿਸ ‘ਚ ਉਹ ਆਪਣੀ ਭਾਬੀ ਦੇ ਨਾਲ ਨਜ਼ਰ ਆਈ ਸੀ । ਜਿਸ ਤੋਂ ਬਾਅਦ ਗਾਇਕਾ ਨੇ ਮੁੜ ਤੋਂ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ।
/ptc-punjabi/media/media_files/Qrzz7cNLU988Hv2vAa0g.jpg)
ਹੋਰ ਪੜ੍ਹੋ : ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਸਰਦਾਰੀ ਲੁੱਕ ਹਰ ਕਿਸੇ ਨੂੰ ਆ ਰਿਹਾ ਪਸੰਦ
ਸਰਕਾਰੀ ਨੌਕਰੀ ਛੱਡ ਕੇ ਬਣੀ ਗਾਇਕਾ
ਬਾਣੀ ਸੰਧੂ ਨੂੰ ਗਾਉਣ ਦਾ ਸ਼ੌਂਕ ਸੀ । ਉਸ ਨੂੰ ਸਰਕਾਰੀ ਨੌਕਰੀ ਵੀ ਮਿਲੀ ਸੀ ।ਪਰ ਬਾਣੀ ਸੰਧੂ ਨੇ ਗਾਇਕੀ ‘ਚ ਆਉਣ ਦੇ ਲਈ ਆਪਣੀ ਸਰਕਾਰੀ ਨੌਕਰੀ ਨੂੰ ਵੀ ਠੋਕਰ ਮਾਰ ਦਿੱਤੀ ਸੀ । ਜਿਸ ਤੋਂ ਬਾਅਦ ਉਸ ਨੇ ਆਪਣੀ ਕਿਸਮਤ ਗਾਇਕੀ ਦੇ ਖੇਤਰ ‘ਚ ਅਜ਼ਮਾਈ ਅਤੇ ਇਸ ‘ਚ ਵੀ ਉਸ ਨੂੰ ਕਾਮਯਾਬੀ ਮਿਲੀ ।ਹੁਣ ਬਾਣੀ ਸੰਧੂ ਦਾ ਨਾਂਅ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ‘ਚ ਆਉਂਦਾ ਹੈ। ਉਸ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਨਾਮਣਾ ਖੱਟਿਆ ਹੈ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ।
/ptc-punjabi/media/media_files/wGRNb7U3pq0Gd1XBUKZH.jpg)
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਮੈਡਲ’ ਆਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਹਾਲ ਹੀ ‘ਚ ਬਾਣੀ ਸੰਧੂ ਨਵੇਂ ਸਾਲ ਦੀ ਆਮਦ ‘ਤੇ ਸਮਾਜ ਸੇਵੀ ਸੰਸਥਾ ਦੇ ਕੋਲ ਪਹੁੰਚੀ ਸੀ । ਜਿੱਥੇ ਉਨ੍ਹਾਂ ਨੇ ਜ਼ਰੂਰਤਮੰਦ ਬੱਚਿਆਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਸੀ।
View this post on Instagram
ਬਾਣੀ ਸੰਧੂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।ਬਾਣੀ ਸੰਧੂ ਆਪਣੇ ਬਿਹਤਰੀਨ ਸਟਾਈਲ ਦੇ ਲਈ ਵੀ ਜਾਣੀ ਜਾਂਦੀ ਹੈ। ਜਿੱਥੇ ਉਹ ਸੂਟਾਂ ‘ਚ ਬਹੁਤ ਖੂਬਸੂਰਤ ਲੱਗਦੀ ਹੈ, ਉੱਥੇ ਹੀ ਵੈਸਟਨ ਅੰਦਾਜ਼ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ।