ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਸਰਦਾਰੀ ਲੁੱਕ ਹਰ ਕਿਸੇ ਨੂੰ ਆ ਰਿਹਾ ਪਸੰਦ
ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਸਰਦਾਰੀ ਲੁੱਕ ਹਰ ਕਿਸੇ ਨੂੰ ਆ ਰਿਹਾ ਪਸੰਦ
ਨਿਸ਼ਾ ਬਾਨੋ (Nisha Bano)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਭਾਵੇਂ ਉਨ੍ਹਾਂ ਦਾ ਸ਼ੈਡਿਊਲ ਬਹੁਤ ਜ਼ਿਆਦਾ ਰੁੱਝਿਆ ਰਹਿੰਦਾ ਹੈ, ਪਰ ਉਹ ਅਕਸਰ ਆਪਣੇ ਰੁੱਝੇ ਹੋਏ ਸ਼ੈਡਿਊਲ ਚੋਂ ਕੁਝ ਸਮਾਂ ਕੱਢ ਹੀ ਲੈਂਦੇ ਹਨ ਮਸਤੀ ਕਰਨ ਦਾ । ਬੀਤੇ ਦਿਨ ਵੀ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਮੁੜ ਤੋਂ ਸਮੀਰ ਮਾਹੀ (Sameer Mahi)ਦੇ ਨਾਲ ਆਪਣਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਸਮੀਰ ਮਾਹੀ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ ਅਤੇ ਉਹ ਬਹੁਤ ਹੀ ਵਧੀਆ ਲੱਗ ਰਹੀ ਹੈ। ਨਿਸ਼ਾ ਬਾਨੋ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
/ptc-punjabi/media/media_files/lh8bsAMZCRiKGu05Ewbm.jpg)
ਹੋਰ ਪੜ੍ਹੋ : ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਏ ਨੂਰਾਂ ਸਿਸਟਰਸ ਦੇ ਮਾਪੇ, ਵੀਡੀਓ ਹੋਇਆ ਵਾਇਰਲ
ਨਿਸ਼ਾ ਬਾਨੋ ਦਾ ਵਰਕ ਫ੍ਰੰਟ
ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਅਦਾਕਾਰਾ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਸੀ । ਜਿਸ ਤੋਂ ਬਾਅਦ ਉਹਨਾਂ ਨੂੰ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉੇਹ ਸੰਜੀਦਾ ਹੋਣ, ਹਲਕੀ ਫੁਲਕੀ ਕਾਮੇਡੀ ਵਾਲੇ ਰੋਲ ਹੋਣ ।
/ptc-punjabi/media/media_files/YRNd5gGPkv23m7YdgUhe.jpg)
ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । ਅਦਾਕਾਰਾ ਵੱਲੋਂ ਫ਼ਿਲਮ ਨਿੱਕਾ ਜ਼ੈਲਦਾਰ ‘ਚ ਨਿਭਾਇਆ ਗਿਆ ਸ਼ਾਂਤੀ ਦਾ ਕਿਰਦਾਰ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ।ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ। ਜਿਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੁਲਹਨ ਦੇ ਲਿਬਾਸ ‘ਚ ਤਸਵੀਰਾਂ ਸਾਂਝੀਆਂ ਕਰਦੇ ਹੋਏ ਖੁਲਾਸਾ ਕੀਤਾ ਸੀ ।ਨਿਸ਼ਾ ਬਾਨੋ ਦਾ ਸਬੰਧ ਮਾਨਸਾ ਸ਼ਹਿਰ ਦੇ ਨਾਲ ਹੈ ਅਤੇ ਅਦਾਕਾਰਾ ਇੱਥੋਂ ਦੀ ਹੀ ਜੰਮਪਲ ਹੈ। ਨਿਸ਼ਾ ਬਾਨੋ ‘ਚ ਕਲਾਕਾਰਾਂ ਵਾਲੇ ਗੁਣ ਸਕੂਲ ਕਾਲਜ ਸਮੇਂ ਤੋਂ ਹੀ ਸਨ । ਉਹ ਅਦਾਕਾਰੀ ਦੇ ਨਾਲ ਨਾਲ ਗਾਇਕੀ ‘ਚ ਵੀ ਮਾਹਿਰ ਹੈ ਅਤੇ ਅਕਸਰ ਲਾਈਵ ਸ਼ੋਅ ਦੇ ਦੌਰਾਨ ਪਰਫਾਰਮ ਕਰਦੀ ਹੋਈ ਨਜ਼ਰ ਆਉਂਦੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
