ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਏ ਨੂਰਾਂ ਸਿਸਟਰਸ ਦੇ ਮਾਪੇ, ਵੀਡੀਓ ਹੋਇਆ ਵਾਇਰਲ

Written by  Shaminder   |  January 18th 2024 10:22 AM  |  Updated: January 18th 2024 10:22 AM

ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਏ ਨੂਰਾਂ ਸਿਸਟਰਸ ਦੇ ਮਾਪੇ, ਵੀਡੀਓ ਹੋਇਆ ਵਾਇਰਲ

ਜ਼ਿੰਦਗੀ ਔਖੇ ਸੌਖੇ ਪੈਂਡਿਆਂ ਦਾ ਨਾਂਅ ਹੈ। ਕਈਆਂ ਨੂੰ ਆਪਣੇ ਪੁੰਨਾਂ ਦੀ ਬਦੌਲਤ ਵਧੀਆ ਐਸ਼ੋ ਆਰਾਮ ਵਾਲੀ ਜ਼ਿੰਦਗੀ ਮਿਲਦੀ ਹੈ ਅਤੇ ਕਈਆਂ ਦੇ ਲਈ ਇਹ ਜ਼ਿੰਦਗੀ ਕੰਡਿਆਂ ਦੀ ਸੇਜ਼ ਵਾਂਗ ਹੁੰਦੀ ਹੈ।ਗੁਲਸ਼ਨ ਮੀਰ (Gulshan Meer)ਜੋ ਕਿ ਨੂਰਾਂ ਸਿਸਟਰਸ (Nooran Sisters)ਦੇ ਪਿਤਾ ਹਨ । ਉਨ੍ਹਾਂ ਦੀ ਜ਼ਿੰਦਗੀ ਵੀ ਬੜੀ ਉਤਰਾਅ ਚੜਾਅ ਭਰੀ ਰਹੀ ਹੈ। ਉਨ੍ਹਾਂ ਦੀਆਂ ਧੀਆਂ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਅੱਜ ਜਿਸ ਮੁਕਾਮ ‘ਤੇ ਹਨ । ਉਨ੍ਹਾਂ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ‘ਚ ਗੁਲਸ਼ਨ ਮੀਰ ਤੇ ਉਨ੍ਹਾਂ ਦੀ ਪਤਨੀ ਦਾ ਵੱਡਾ ਹੱਥ ਹੈ । ਦੋਵਾਂ  ਨੇ ਤੰਗੀਆਂ ਤੁਰਸ਼ੀਆਂ ਝੱਲੀਆਂ ਅਤੇ ਬਹੁਤ ਹੀ ਬੁਰੇ ਦਿਨ ਵੇਖੇ। ਜਿਸ ਦਾ ਅੰਦਾਜ਼ਾ ਗੁਲਸ਼ਨ ਮੀਰ ਤੇ ਉਨ੍ਹਾਂ ਦੀ ਪਤਨੀ ਨੂੰ ਹੈ। 

Gulshan meer with wife.jpg

ਹੋਰ ਪੜ੍ਹੋ : ਕੀ ਪਤੀ ਤੋਂ ਵੱਖ ਹੋ ਰਹੀ ਹੈ ਈਸ਼ਾ ਦਿਓਲ ! ਪਤੀ ਦਾ ਚੱਲ ਰਿਹਾ ਅਫੇਅਰ

ਮਾੜੇ ਦੌਰ ਨੂੰ ਯਾਦ ਕਰ ਹੋਏ ਭਾਵੁਕ     

ਗੁਲਸ਼ਨ ਮੀਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਨਾਲ ਪਤਨੀ ਵੀ ਸਟੇਜ ‘ਤੇ ਮੌਜੂਦ ਹੈ ਅਤੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਗੁਲਸ਼ਨ ਮੀਰ ਇਸ ਵੀਡੀਓ ‘ਚ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅਸੀਂ ਧੱਕਿਆਂ ਵਾਲੇ ਹਾਂ, ਅਸੀਂ ਠੋਕਰਾਂ ਵਾਲੇ ਹਾਂ । ਕਿਹੜਾ ਦਰ ਹੈ ਜਿੱਥੇ ਅਸੀਂ ਧੱਕੇ ਨਹੀਂ ਖਾਧੇ । ਪਰ ਉਸ ਮਾਲਕ ਦੀ ਨਜ਼ਰ ਸਵੱਲੀ ਹੋਈ ਅਤੇ ਉਸ ਨੇ ਹਰ ਬੁਰੇ ਕਰਮ ਤੋਂ ਸਾਨੂੰ ਬਚਾਇਆ ।ਪਰਮਾਤਮਾ ਨੇ ਹਰ ਬੁਰੇ ਕਰਮ ਤੋਂ ਤਾਂ ਬਚਾਇਆ ਹੀ ਨਾਲ ਹੀ ਕਿਤੇ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ ।ਫੈਨਸ ਵੀ ਇਸ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

Nooran Sisters with Father.jpg

ਹਾਲ ਹੀ ‘ਚ ਪਰਿਵਾਰ ਹੋਇਆ ਇੱਕਠਾ 

ਦੱਸ ਦਈਏ ਕਿ ਹਾਲ ਹੀ ‘ਚ ਨੂਰਾਂ ਪਰਿਵਾਰ ਇੱਕਠਾ ਹੋਇਆ ਹੈ। ਜਿਸ ਬਾਰੇ ਜੋਤੀ ਨੂਰਾਂ ਨੇ ਇੱਕ ਵੀਡੀਓ ਬੀਤੇ ਦਿਨੀਂ ਸਾਂਝਾ ਕੀਤਾ ਸੀ । ਜਿਸ ‘ਚ ਗਾਇਕਾ ਨੇ ਦੱਸਿਆ ਸੀ ਕਿ ਉਹ ਹਰ ਤਰ੍ਹਾਂ ਦੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਹੋ ਗਏ ਹਨ ।ਪਿਛਲੇ ਕਈ ਮਹੀਨਿਆਂ ਤੋਂ ਜੋਤੀ ਨੂਰਾਂ ਦਾ ਵਿਵਾਦ ਆਪਣੇ ਪਤੀ ਦੇ ਨਾਲ ਚੱਲ ਰਿਹਾ ਸੀ । ਦੋਵੇਂ ਇੱਕ ਵਾਰ ਤਾਂ ਵੱਖ ਹੋ ਗਏ ਸਨ, ਪਰ ਮੁੜ ਤੋਂ ਦੋਵਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਦੋਨਾਂ ‘ਚ ਮਨ ਮੁਟਾਅ ਦੂਰ ਹੋ ਗਏ ਹਨ । ਪਰ ਦੋਵਾਂ ਦਾ ਰਿਸ਼ਤਾ ਜ਼ਿਆਦਾ ਦਿਨ ਤੱਕ ਨਹੀਂ ਚੱਲਿਆ ਅਤੇ ਦੋਵੇਂ ਵੱਖ ਹੋ ਗਏ ਸਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network