ਨੂਰਾਂ ਸਿਸਟਰਸ ਵਿਚਾਲੇ ਵਿਵਾਦ ਵਧਿਆ, ਜੋਤੀ ਨੂਰਾਂ ਦੇ ਖਿਲਾਫ ਹੋਈ ਭੈਣ ਸੁਲਤਾਨਾ, ਜਾਣੋ ਪੂਰੀ ਖ਼ਬਰ

ਨੂਰਾਂ ਸਿਸਟਰਸ ਨੇ ਆਪਣੀ ਬੁਲੰਦ ਆਵਾਜ਼ ਅਤੇ ਵਧੀਆ ਗਾਇਕੀ ਦੀ ਬਦੌਲਤ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਵੱਖਰੀ ਪਛਾਣ ਬਣਾਈ ਹੈ । ਪਰ ਇਨ੍ਹੀਂ ਦਿਨੀਂ ਦੋਵਾਂ ਵਿਚਾਲੇ ਦੂਰੀਆਂ ਆ ਗਈਆਂ ਹਨ ।

Written by  Shaminder   |  April 26th 2023 10:29 AM  |  Updated: April 26th 2023 10:29 AM

ਨੂਰਾਂ ਸਿਸਟਰਸ ਵਿਚਾਲੇ ਵਿਵਾਦ ਵਧਿਆ, ਜੋਤੀ ਨੂਰਾਂ ਦੇ ਖਿਲਾਫ ਹੋਈ ਭੈਣ ਸੁਲਤਾਨਾ, ਜਾਣੋ ਪੂਰੀ ਖ਼ਬਰ

ਨੂਰਾਂ ਸਿਸਟਰਸ (Nooran Sisters) ਵਿਚਾਲੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ । ਹੁਣ ਮੁੜ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ  ਕੁਨਾਲ ਪਾਸੀ ਦੇ ਨਾਲ ਸੁਲਤਾਨਾ ਨੂਰਾਂ ਨਜ਼ਰ ਆ ਰਹੀ ਹੈ । ਸੁਲਤਾਨਾ ਪਰਫਾਰਮ ਕਰ ਰਹੀ ਹੈ ਅਤੇ ਕੁਨਾਲ ਪਾਸੀ ਉਸ ਦੇ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਮੀਕਾ ਸਿੰਘ, ਅਫਸਾਨਾ ਖ਼ਾਨ ਨੇ ਜਤਾਇਆ ਦੁੱਖ

ਜੋਤੀ ਨੂਰਾਂ ਨੇ ਸਾਂਝੇ ਕੀਤੇ ਕਈ ਵੀਡੀਓ 

ਜੋਤੀ ਨੂਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ਨੂੰ ਸਾਂਝੇ ਕਰਦੇ ਹੋਏ ਜੋਤੀ ਨੂਰਾਂ ਨੇ ਕਿਹਾ ਹੈ ਕਿ ਉਸ ਦੇ ਮਾਪਿਆਂ ਦੇ ਨਾਲ-ਨਾਲ ਉਸ ਦੀ ਭੈਣ ਸੁਲਤਾਨਾ ਵੀ ਕੁਨਾਲ ਪਾਸੀ ਦਾ ਸਾਥ ਦੇ ਰਹੇ ਹਨ ।ਮੇਰੇ ਨਾਲ ਏਨਾਂ ਕੁਝ ਹੋਣ ਦੇ ਬਾਵਜੂਦ ਮੇਰਾ ਸਾਥ ਦੇਣ ਦੀ ਬਜਾਏ ਕੁਨਾਲ ਦਾ ਸਮਰਥਨ ਕਰ ਰਹੇ ਹਨ ਅਤੇ ਉਸ ਨੂੰ ਘਰ ਬੁਲਾ ਕੇ ਚਾਹ ਪਿਆ ਰਹੇ ਹਨ । 

ਕੁਝ ਦਿਨ ਪਹਿਲਾਂ ਹੀ ਦੋਵਾਂ ਭੈਣਾਂ ਨੇ ਵੱਖੋ ਵੱਖ ਸ਼ੋਅ ਕਰਨ ਦਾ ਕੀਤਾ ਫ਼ੈਸਲਾ 

ਦੱਸ ਦਈਏ ਕਿ ਦੋਵਾਂ ਭੈਣਾਂ ਨੇ ਕੁਝ ਦਿਨ ਪਹਿਲਾਂ ਹੀ ਵੱਖੋ ਵੱਖ ਸ਼ੋਅ ਕਰਨ ਦਾ ਫੈਸਲਾ ਕੀਤਾ ਸੀ । ਕੁਝ ਦਿਨ ਪਹਿਲਾਂ ਜੋਤੀ ਨੂਰਾਂ ਨੇ ਕਿਹਾ ਸੀ ਕਿ  ਕਿ ਜਲਦ ਹੀ ਉਹ ਆਪਣੇ ਮਿਊਜ਼ਿਕਲ ਪ੍ਰੋਗਰਾਮ ਯੂਕੇ ਜਾਣ ਵਾਲੀ ਹੈ ਤੇ ਇਹ ਉਨ੍ਹਾਂ ਦਾ ਭੈਣ ਸੁਲਤਾਨਾ ਨੂਰਾ ਨਾਲ ਆਖਰੀ ਸ਼ੋਅ ਹੋਵੇਗਾ।

ਹੁਣ ਸਭ ਦੀਆਂ ਨਜ਼ਰਾਂ ਯੂ ਕੇ ‘ਚ ਹੋਣ ਵਾਲੇ ਇਸ ਸ਼ੋਅ ‘ਤੇ ਟਿਕੀਆਂ ਹਨ ।ਕਿਉਂਕਿ ਦੋਵਾਂ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਦੋਵੇਂ ਇੱਕਠੀਆਂ ਹੀ ਗਾਉਣ ਅਤੇ ਇਸੇ ਤਰ੍ਹਾਂ ਫੈਨਸ ਦਾ ਮਨੋਰੰਜਨ ਕਰਦੀਆਂ ਰਹਿਣ ।ਪਰ ਦੋਵਾਂ ਵਿਚਾਲੇ ਵਿਵਾਦ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network