Advertisment

ਕੀ ਪਤੀ ਤੋਂ ਵੱਖ ਹੋ ਰਹੀ ਹੈ ਈਸ਼ਾ ਦਿਓਲ ! ਪਤੀ ਦਾ ਚੱਲ ਰਿਹਾ ਅਫੇਅਰ

ਈਸ਼ਾ ਦਿਓਲ ਦੀਆਂ ਪਤੀ ਦੇ ਨਾਲੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ । ਬਾਲੀਵੁੱਡ ਸ਼ਾਦੀ ਡਾਟ ਕਾਮ ‘ਚ ਛਪੀ ਖ਼ਬਰ ਮੁਤਾਬਕ ਇਹ ਖ਼ਬਰਾਂ ਉਦੋਂ ਫੈਲੀਆਂ ਜਦੋਂ ਹਾਲ ਹੀ ‘ਚ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਰੈਡਿਟ ‘ਤੇ ਇੱਕ ਸਾਂਝੀ ਕੀਤੀ ਅਤੇ ਸੰਕੇਤ ਦਿੱਤੇ ਕਿ ਈਸ਼ਾ ਅਤੇ ਭਰਤ ਵੱਖ ਹੋ ਰਹੇ ਹਨ ।

author-image
By Shaminder
New Update
Esha Deol.jpg
Listen to this article
0.75x 1x 1.5x
00:00 / 00:00
Advertisment

ਈਸ਼ਾ ਦਿਓਲ (Esha Deol) ਦੀਆਂ ਪਤੀ ਦੇ ਨਾਲੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ । ਬਾਲੀਵੁੱਡ (Bollywood) ਸ਼ਾਦੀ ਡਾਟ ਕਾਮ ‘ਚ ਛਪੀ ਖ਼ਬਰ ਮੁਤਾਬਕ ਇਹ ਖ਼ਬਰਾਂ ਉਦੋਂ ਫੈਲੀਆਂ ਜਦੋਂ ਹਾਲ ਹੀ ‘ਚ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਰੈਡਿਟ ‘ਤੇ ਇੱਕ ਸਾਂਝੀ ਕੀਤੀ ਅਤੇ ਸੰਕੇਤ ਦਿੱਤੇ ਕਿ ਈਸ਼ਾ ਅਤੇ ਭਰਤ ਵੱਖ ਹੋ ਰਹੇ ਹਨ ।ਇਸੇ ਕਾਰਨ ਦੋਵੇਂ ਕਦੇ ਵੀ ਪਬਲੀਕਲੀ ਇੱਕਠੇ ਨਜ਼ਰ ਨਹੀਂ ਆਉਂਦੇ।

Advertisment

ਧਰਮਿੰਦਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਧੀ ਈਸ਼ਾ ਅਤੇ ਪੁੱਤਰ ਸੰਨੀ  ਦਿਓਲ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਹੋਰ ਪੜ੍ਹੋ : ਗਾਇਕ ਭੁਪਿੰਦਰ ਬੱਬਲ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਪੁੱਜੇ, ਕੀਤੀ ਲੰਗਰ ਸੇਵਾ

ਕਈ ਯੂਜ਼ਰ ਨੇ ਤਾਂ ਇਹ ਵੀ ਕਿਹਾ ਕਿ ਭਰਤ ਆਪਣੀ ਪਤਨੀ ਨੂੰ ਧੋਖਾ ਦੇ ਰਹੇ ਹਨ।ਪੋਸਟ ‘ਚ ਇਹ ਵੀ ਦਾਅਵਾ ਕੀਤਾ ਗਿਆ ਕਿ ਭਰਤ ਦਾ ਅਫੇਅਰ ਚੱਲ ਰਿਹਾ ਹੈ। ਪੋਸਟ ‘ਚ ਯੂਜ਼ਰ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਉਸ ਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੀ ਪਾਰਟੀ ‘ਚ ਉਸ ਦੀ ਗਰਲ ਫ੍ਰੈਂਡ ਦੇ ਨਾਲ ਵੇਖਿਆ ਸੀ।ਉਸ ਨੇ ਇਹ ਵੀ ਦੱਸਿਆ ਸੀ ਕਿ ਭਰਤ ਦੀ ਗਰਲ ਫ੍ਰੈਂਡ ਬੈਂਗਲੁਰੂ ‘ਚ ਹੀ ਰਹਿੰਦੀ ਹੈ। ਇਸ ਬਾਰੇ ਈਸ਼ਾ ਦਿਓਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। 

Advertisment

Esha Deol & Bharat Takhtani Are Celebrating Their 7th Marriage Anniversary
ਈਸ਼ਾ ਦਿਓਲ ਨੇ ਕਰਵਾਇਆ ਭਰਤ ਦੇ ਨਾਲ ਪ੍ਰੇਮ ਵਿਆਹ 

ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਦੋਵਾਂ ਦੀ ਲਵ ਸਟੋਰੀ ਸਕੂਲ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ । ਪਰ ਉਸ ਸਮੇਂ ਈਸ਼ਾ ਨੇ ਭਰਤ ਨੂੰ ਝਿੜਕ ਦਿੱਤਾ ਸੀ । ਜਿਸ ਤੋਂ ਬਾਅਦ ਭਰਤ ਲਗਾਤਾਰ ਈਸ਼ਾ ਦੇ ਨਾਲ ਸੰਪਰਕ ਰਹੇ ਅਤੇ ਕੁਝ ਸਾਲ ਪਹਿਲਾਂ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਸੀ । ਵਿਆਹ ਤੋਂ ਬਾਅਦ ਦੋਵਾਂ ਦੇ ਘਰ ਦੋ ਧੀਆਂ ਦਾ ਜਨਮ ਹੋਇਆ ।ਈਸ਼ਾ ਦਿਓਲ ਅਕਸਰ ਆਪਣੀਆਂ ਧੀਆਂ ਅਤੇ ਪਤੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਭਰਤ ਦੇ ਨਾਲ ਕੋਈ ਵੀ ਤਸਵੀਰ ਜਾਂ ਪੋਸਟ ਸਾਂਝੀ ਨਹੀਂ ਕੀਤੀ । ਹੇਮਾ ਮਾਲਿਨੀ ਦੇ ਜਨਮ ਦਿਨ ‘ਤੇ ਵੀ ਭਰਤ ਗਾਇਬ ਸਨ । ਜਿਸ ਤੋਂ ਬਾਅਦ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਸਨ ।

Advertisment

 

 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment