ਗਾਇਕ ਭੁਪਿੰਦਰ ਬੱਬਲ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਪੁੱਜੇ, ਕੀਤੀ ਲੰਗਰ ਸੇਵਾ

Reported by: PTC Punjabi Desk | Edited by: Shaminder  |  January 17th 2024 05:00 PM |  Updated: January 17th 2024 05:00 PM

ਗਾਇਕ ਭੁਪਿੰਦਰ ਬੱਬਲ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਪੁੱਜੇ, ਕੀਤੀ ਲੰਗਰ ਸੇਵਾ

ਗੁਰੁ ਗੋਬਿੰਦ ਸਿੰਘ ਜੀ (Guru Gobind Singh Ji) ਦਾ ਪ੍ਰਕਾਸ਼ ਦਿਹਾੜਾ (Parkash Purb)ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸੰਗਤਾਂ ਗੁਰਦੁਆਰਾ ਸਾਹਿਬ ‘ਚ ਪਹੁੰਚ ਕੇ ਗੁਰੁ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਗਾਇਕ ਭੁਪਿੰਦਰ ਬੱਬਲ ਵੀ ਗੁਰਦੁਆਰਾ ਸਾਹਿਬ ‘ਚ ਇਸ ਮੌਕੇ ਮੱਥਾ ਟੇਕਣ ਦੇ ਲਈ ਪੁੱਜੇ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਪਹਿਲਾਂ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਾ ਹੈ ਅਤੇ ਬਾਅਦ ‘ਚ ਗੁਰਦੁਆਰਾ ਸਾਹਿਬ ‘ਚ ਲੰਗਰ ਦੀ ਸੇਵਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

Bhupinder Babbal Langar sewa.jpg

ਹੋਰ ਪੜ੍ਹੋ  : ਨਿਮਰਤ ਖਹਿਰਾ ਦੇ ਭਰਾ ਦਾ ਹੋਇਆ ਵਿਆਹ, ਭਰਾ ਦੇ ਵਿਆਹ ‘ਚ ਖੂਬ ਨੱਚੀ ਗਾਇਕਾ 

ਅਰਜਨ ਵੈਲੀ ਗੀਤ ਦੇ ਨਾਲ ਖੱਟਿਆ ਨਾਮਣਾ 

ਗਾਇਕ ਭੁਪਿੰਦਰ ਬੱਬਲ ਲੋਕ ਗਾਇਕ ਹਨ ਅਤੇ ਹਾਲ ਹੀ ‘ਚ ਆਏ ਗੀਤ ‘ਅਰਜਨ ਵੈਲੀ’ ਦੇ ਨਾਲ ਚਰਚਾ ‘ਚ ਆਏ ਹਨ । ਗਾਇਕ ਨੇ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ‘ਚ ਗੀਤ ਗਾਇਆ ਹੈ ਅਤੇ ਇਸੇ ਗੀਤ ਦੇ ਨਾਲ ਉਨ੍ਹਾਂ ਦੀ ਗੁੱਡੀ ਬਾਲੀਵੁੱਡ ਹੀ ਨਹੀਂ ਪੰਜਾਬੀ ਇੰਡਸਟਰੀ ‘ਚ ਚੜ੍ਹੀ ਹੈ। ਇਸ ਤੋਂ ਪਹਿਲਾਂ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ । ਪਰ ਇਸ ਗੀਤ ਨੇ ਉਨ੍ਹਾਂ ਦੀ ਹਰ ਥਾਂ ਬੱਲੇ ਬੱਲੇ ਕਰਵਾ ਦਿੱਤੀ ਹੈ। 

Meet Bhupinder Babbal: Punjabi Singer Behind 'Arjan Vailly' from Ranbir Kapoor's 'Animal'ਅਦਾਕਾਰ ਦਰਸ਼ਨ ਔਲਖ ਨੇ ਦਿੱਤੀ ਵਧਾਈ

 ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਅਦਾਕਾਰ ਦਰਸ਼ਨ ਔਲਖ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਜਿਸ ‘ਚ ਉਨ੍ਹਾਂ ਨੇ ਲਿਖਿਆ ‘ਤਹੀ ਪ੍ਰਕਾਸ ਹਮਾਰਾ ਭਯੋ॥ਪਟਨਾ ਸਹਿਰ ਵਿਖੇ ਭਵ ਲਇਓ॥ ਧੰਨ ਧੰਨ ਦੋ ਜਹਾਨ ਦੇ ਵਾਲੀ,ਅੰਮਿ੍ਤ ਕੇ ਦਾਤੇ,ਬਾਜਾਂ,ਫੌਜਾਂ ਦੇ ਮਾਲਕ ਕਲਗੀਆਂ ਵਾਲੇ   ਪਾਤਸ਼ਾਹ,ਸਰਬੰਸ ਦਾਨੀ ਨਾਸਰੋ ਮਨਸੂਰ ,ਬਾਦਸ਼ਾਹ ਦਰਵੇਸ਼,  ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅੱਜ ਦੇ ਦਿਹਾੜੇ ਮਾਤਾ ਗੁਜਰੀ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਸੀ ।ਗੁਰੂ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ”ਪ੍ਰਕਾਸ ਪੁਰਬ”ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ’ ।

  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network