ਧਰਮਿੰਦਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਧੀ ਈਸ਼ਾ ਅਤੇ ਪੁੱਤਰ ਸੰਨੀ ਦਿਓਲ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਜਿੱਥੇ ਫੈਨਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉੱਥੇ ਹੀ ਅਦਾਕਾਰ ਦੇ ਪੁੱਤਰਾਂ ਅਤੇ ਧੀ ਈਸ਼ਾ ਦਿਓਲ ਨੇ ਵੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ ।

Written by  Shaminder   |  December 08th 2023 11:00 AM  |  Updated: December 08th 2023 11:00 AM

ਧਰਮਿੰਦਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਧੀ ਈਸ਼ਾ ਅਤੇ ਪੁੱਤਰ ਸੰਨੀ ਦਿਓਲ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ (Dharmendra Deol) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਜਿੱਥੇ ਫੈਨਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉੱਥੇ ਹੀ ਅਦਾਕਾਰ ਦੇ ਪੁੱਤਰਾਂ ਅਤੇ ਧੀ ਈਸ਼ਾ ਦਿਓਲ ਨੇ ਵੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ । ਈਸ਼ਾ ਦਿਓਲ ਨੇ ਪਿਤਾ ਦੇ ਨਾਲ ਇੱਕ ਖੂਬਸੂਰਤ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਪਿਆਰੇ ਪਾਪਾ ਲਵ ਯੂ। ਮੈਂ ਅਰਦਾਸ ਕਰਦੀ ਹੈ ਕਿ ਤੁਸੀਂ ਹਮੇਸ਼ਾ ਖੁਸ਼, ਸਿਹਤਮੰਦ ਅਤੇ ਮਜ਼ਬੂਤ ਰਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’।

 ਹੋਰ ਪੜ੍ਹੋ :  ਨਵਜੋਤ ਸਿੱਧੂ ਦਾ ਪੁੱਤਰ ਵਿਆਹ ਦੇ ਬੰਧਨ ‘ਚ ਬੱਝਿਆ, ਪਟਿਆਲਾ ‘ਚ ਹੋਇਆ ਅਨੰਦ ਕਾਰਜ

ਸੰਨੀ ਦਿਓਲ ਨੇ ਵੀ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਸੰਨੀ ਦਿਓਲ ਨੇ ਵੀ ਆਪਣੇ ਪਾਪਾ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਪਾਪਾ ਲਵ ਯੂ’ । ਸੰਨੀ ਦਿਓਲ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ।

ਜਿਸ ‘ਚ ਉਹ ਪਿਤਾ ਦੇ ਨਾਲ ਚਾਹ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਪਿਉ ਪੁੱਤਰ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ।

 

ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ 

 ਧਰਮਿੰਦਰ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ।

ਉਨ੍ਹਾਂ ਨੇ ਜਿੱਥੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ । ਉੱਥੇ ਹੀ ਪੰਜਾਬੀ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network