ਅਦਾਕਾਰ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ‘ਚ ਕੀਤੀ ਅਦਾਕਾਰੀ ਦੀ ਪਿਤਾ ਧਰਮਿੰਦਰ ਨੇ ਕੀਤੀ ਤਾਰੀਫ

ਅਦਾਕਾਰ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ਬਾਕਸ ਆਫਿਸ ‘ਤੇ ਧੁਮ ਮਚਾ ਰਹੀ ਹੈ। ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਬੌਬੀ ਦਿਓਲ ਦੇ ਨਾਲ ਨਾਲ ਰਣਬੀਰ ਕਪੂਰ ਦੇ ਕੰਮ ਦੀ ਵੀ ਤਾਰੀਫ ਹੋ ਰਹੀ ਹੈ। ਬੌਬੀ ਦਿਓਲ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

Written by  Shaminder   |  December 04th 2023 03:06 PM  |  Updated: December 04th 2023 03:06 PM

ਅਦਾਕਾਰ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ‘ਚ ਕੀਤੀ ਅਦਾਕਾਰੀ ਦੀ ਪਿਤਾ ਧਰਮਿੰਦਰ ਨੇ ਕੀਤੀ ਤਾਰੀਫ

ਅਦਾਕਾਰ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ਬਾਕਸ ਆਫਿਸ ‘ਤੇ ਧੁਮ ਮਚਾ ਰਹੀ ਹੈ। ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਬੌਬੀ ਦਿਓਲ ਦੇ ਨਾਲ ਨਾਲ ਰਣਬੀਰ ਕਪੂਰ ਦੇ ਕੰਮ ਦੀ ਵੀ ਤਾਰੀਫ ਹੋ ਰਹੀ ਹੈ। ਬੌਬੀ ਦਿਓਲ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।ਇਸ ਦੇ ਨਾਲ ਹੀ ਅਦਾਕਾਰ ਬੌਬੀ ਦਿਓਲ ਦੇ ਕੰਮ ਦੀ ਤਾਰੀਫ ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਨੇ ਕੀਤੀ ਹੈ। ਧਰਮਿੰਦਰ ਨੇ ਬੌਬੀ ਦਿਓਲ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮੇਰਾ ਟੈਲੇਂਟਡ ਬੌਬ’।

ਹੋਰ ਪੜ੍ਹੋ : ਰਣਵਿਜੇ ਸਿੰਘ ਦੀ ਭੈਣ ਦਾ ਹੋਇਆ ਵਿਆਹ, ਅਦਾਕਾਰ ਨੇ ਭੈਣ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ‘ਤੇ ਬੌਬੀ ਦਿਓਲ ਨੇ ਰਿਐਕਸ਼ਨ ਦਿੰਦੇ ਹੋਏ ਲਿਖਿਆ ‘ਲਵ ਯੂ ਪਾਪਾ’।ਇਸ ਦੇ ਨਾਲ ਹੀ ਸੰਨੀ ਦਿਓਲ ਨੇ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । 

ਬੌਬੀ ਦਿਓਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਨੇ ਬਰਸਾਤ, ਗੁਪਤ, ਬਿੱਛੂ, ਸ਼ੌਲਜਰ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਇਸ ਤੋਂ ਇਲਾਵਾ ਉਹ ਵੈੱਬ ਸੀਰੀਜ਼ ‘ਆਸ਼ਰਮ’ ਦੇ ਨਾਲ ਵੀ ਕਾਫੀ ਚਰਚਾ ‘ਚ ਰਹੇ ਹਨ । ਦਿਓਲ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ।

ਬੌਬੀ ਦਿਓਲ ਦੇ ਦੋਵੇਂ ਭਤੀਜੇ ਵੀ ਅਦਾਕਾਰੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ । ਰਾਜਵੀਰ ਅਤੇ ਕਰਣ ਦਿਓਲ ਨੇ ਫ਼ਿਲਮਾਂ ‘ਚ ਐਂਟਰੀ ਕਰ ਲਈ ਹੈ। ਹਾਲਾਂਕਿ ਦੋਵਾਂ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਜਿੰਨੀ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਨੂੰ ਮਿਲੀ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network