ਭਾਈ ਹਰਜਿੰਦਰ ਸਿੰਘ ਜੀ ਨੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਕੀਤੇ ਦਰਸ਼ਨ
ਭਾਈ ਹਰਜਿੰਦਰ ਸਿੰਘ (Bhai Harjinder Singh ji) ਜੀ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (gurdwara Sri Kartarpur sahib) ਦੇ ਦਰਸ਼ਨਾਂ ਦੇ ਲਈ ਪਹੁੰਚੇ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਈ ਸਾਹਿਬ ਆਪਣੇ ਪਰਿਵਾਰ ਦੇ ਨਾਲ ਗੁਰੁ ਘਰ ਦੇ ਦਰਸ਼ਨਾਂ ਦੇ ਲਈ ਜਾ ਰਹੇ ਹਨ ਅਤੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ‘ਚ ਪੁੱਜੇ ਹਨ ।
/ptc-punjabi/media/media_files/XDkpZ8ZP4c4u6Omy6xee.jpg)
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵ-ਜਨਮੇ ਭਰਾ ਦਾ ਕਿਉਂ ਵਿੰਨ੍ਹਿਆ ਗਿਆ ਹੈ ਕੰਨ, ਜਾਣੋ ਵਜ੍ਹਾ
ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ‘ਤੇ ਪਾਇਆ ਚਾਨਣਾ
ਇਸ ਮੌਕੇ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਇਸ ਪਾਵਨ ਅਸਥਾਨ ‘ਤੇ ਬਿਤਾਏ ਸਨ ਅਤੇ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ । ਕਿਉਂ ਕਿ ਗੁਰੁ ਸਾਹਿਬ ਇੱਥੇ ਖੇਤਾਂ ‘ਚ ਖੁਦ ਹਲ ਚਲਾ ਕੇ ਖੇਤੀ ਕਰਿਆ ਕਰਦੇ ਸਨ । ਉਨ੍ਹਾਂ ਨੇ ਪਾਕਿਸਤਾਨ ਪ੍ਰਸ਼ਾਸਨ ਦੇ ਕੰਮ ਦੀ ਵੀ ਤਾਰੀਫ ਕੀਤੀ ।ਦੱਸ ਦਈਏ ਪਾਕਿਸਤਾਨ ‘ਚ ਸਥਿਤ ਇਸ ਗੁਰਦੁਆਰਾ ਸਾਹਿਬ ਦੇ ਨਾਲ ਮੁਸਲਿਮ ਵੀਰਾਂ ਦੇ ਵੱਲੋਂ ਇੱਕ ਮਜ਼ਾਰ ਵੀ ਬਣਾਈ ਗਈ ਹੈ ।
/ptc-punjabi/media/media_files/mm2zcz92alba03OBno6S.jpg)
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਅਵਾਰਡ ਮਿਲਣ ਤੋਂ ਬਾਅਦ ਪੰਜਾਬੀ ‘ਚ ਸਭ ਦਾ ਕੀਤਾ ਧੰਨਵਾਦ, ਹਰ ਕਿਸੇ ਨੇ ਪਸੰਦ ਕੀਤਾ ਅਦਾਕਾਰਾ ਦਾ ਅੰਦਾਜ਼
ਇਸ ਅਸਥਾਨ ਦੇ ਦਰਸ਼ਨਾਂ ਦੇ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਹਨ । ਇਸ ਮੌਕੇ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ‘ਚ ਰਸਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਵੀ ਕੀਤਾ ।ਭਾਈ ਸਾਹਿਬ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
ਭਾਈ ਸਾਹਿਬ ਕੀਰਤਨ ਨਾਲ ਕਰਦੇ ਨਿਹਾਲ
ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਪਿਛਲੇ ਲੰਮੇ ਸਮੇਂ ਤੋਂ ਸ਼ਬਦ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ । ਦੇਸ਼ ਵਿਦੇਸ਼ ‘ਚ ਕੀਰਤਨ ਕਰਕੇ ਉਹ ਇਲਾਹੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਹਨ ।