ਸਿੱਧੂ ਮੂਸੇਵਾਲਾ ਦੇ ਨਵ-ਜਨਮੇ ਭਰਾ ਦਾ ਕਿਉਂ ਵਿੰਨ੍ਹਿਆ ਗਿਆ ਹੈ ਕੰਨ, ਜਾਣੋ ਵਜ੍ਹਾ

Written by  Shaminder   |  March 19th 2024 03:34 PM  |  Updated: March 19th 2024 05:38 PM

ਸਿੱਧੂ ਮੂਸੇਵਾਲਾ ਦੇ ਨਵ-ਜਨਮੇ ਭਰਾ ਦਾ ਕਿਉਂ ਵਿੰਨ੍ਹਿਆ ਗਿਆ ਹੈ ਕੰਨ, ਜਾਣੋ ਵਜ੍ਹਾ

ਸਿੱਧੂ ਮੂਸੇਵਾਲਾ (Sidhu Moose Wala) ਦੀ ਹਵੇਲੀ ‘ਚ ਇੱਕ ਵਾਰ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ । ਬੀਤੇ ਐਤਵਾਰ ਹਵੇਲੀ ਦਾ ਚਿਰਾਗ ਮੁੜ ਆਇਆ ਹੈ । ਇਸ ਸੁੰਨੀ ਹਵੇਲੀ ਦਾ ਵਾਰਸ ਜੋ ਵੱਡੇ ਪੈਰੀਂ ਇਸ ਜਹਾਨੋਂ ਗਿਆ ਸੀ ਉਹ ਨਿੱਕੇ ਪੈਰੀਂ ਇਸ ਜਹਾਨ ‘ਤੇ ਮੁੜ ਆਇਆ ਹੈ ਅਤੇ ਉਸ ਦੇ ਨਾਲ ਮੁੜ ਆਈਆਂ ਨੇ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀਆਂ ਖੁਸ਼ੀਆਂ । ਜਿਨ੍ਹਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਹੈ। ਸੋਸ਼ਲ ਮੀਡੀਆ ‘ਤੇ ਸਿੱਧੂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ ਅਤੇ ਦੀਵਾਲੀ ਵਰਗਾ ਮਹੌਲ ਹਵੇਲੀ ‘ਚ ਬਣਿਆ ਹੋਇਆ ਹੈ ।

Baby Boy sidhu Moose wala.jpg

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਫੈਸ਼ਨ ਸ਼ੋਅ ‘ਚ ਵਿਖਾਏ ਆਪਣੀਆਂ ਅਦਾਵਾਂ ਦੇ ਜਲਵੇ

ਕਿਉਂ ਵਿੰਨ੍ਹਿਆ ਕੰਨ 

ਪਰ ਹੁਣ ਜੋ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਦੀਆਂ ਵਾਇਰਲ ਹੋ ਰਹੀਆਂ ਹਨ । ਉਨ੍ਹਾਂ ਤਸਵੀਰਾਂ ‘ਚ ਛੋਟੇ ਜਿਹੇ ਨਵਜਾਤ ਬੱਚੇ ਦਾ ਇੱਕ ਕੰਨ ਵਿੰਨਿ੍ਹਆ ਹੋਇਆ ਹੈ । ਲੋਕ ਵੀ ਇਸ ਕੰਨ ਵਿੰਨ੍ਹਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਕਿਉਂਕਿ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਉਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨੰਨ੍ਹੇ ਸਿੱਧੂ ਮੂਸੇਵਾਲਾ ਦੇ ਕੰਨ ‘ਚ ਸੋਨੇ ਦੀ ਮੁੰਦਰ ਪਾਈ ਗਈ ਹੈ। 

Hobby Dhaliwal with Charan kaur and new born baby.jpg

ਇਸ ਬਾਰੇ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਬਜ਼ੁਰਗਾਂ ਮੁਤਾਬਕ ਜਿਸ ਜੋੜੇ ਦੇ ਬੱਚੇ ਮਰ ਜਾਂਦੇ ਹਨ ਜਾਂ ਫਿਰ ਪਹਿਲੀ ਔਲਾਦ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਕੰਨ ਵਿੰਨ੍ਹ ਦਿੱਤਾ ਜਾਂਦਾ ਹੈ । ਇਸ ਤੋਂ ਇਲਾਵਾ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਿਸ ਵੀ ਜੋੜੇ ਔਲਾਦ ਮੰਗਵੀਂ ਲਈ ਹੋਵੇ ਤਾਂ ਉਹ ਵੀ ਬੱਚੇ ਦੇ ਕੰਨ ਵਿੰਨ੍ਹ ਦਿੰਦੇ ਹਨ।

ਸਿੱਧੂ ਮੂਸੇਵਾਲਾ ਦੇ ਘਰ ਜਸ਼ਨ ਦਾ ਮਹੌਲ 

ਛੋਟੇ ਸਿੱਧੂ ਵਾਲਾ ਦੇ ਜਨਮ ਤੋਂ ਬਾਅਦ ਹਵੇਲੀ ਦੇ ਨਾਲ-ਨਾਲ ਮੂਸਾ ਪਿੰਡ ‘ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ । ਲੋਕ ਮਠਿਆਈਆਂ ਵੰਡ ਕੇ ਅਤੇ ਨੱਚ ਗਾ ਕੇ ਛੋਟੇ ਸਿੱਧੂ ਦਾ ਸੁਆਗਤ ਕਰ ਰਹੇ ਹਨ ਅਤੇ ਉਸ ਦੇ ਹਵੇਲੀ ‘ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ । ਦੇਸ਼ ਵਿਦੇਸ਼ ਤੋਂ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਮਿਲ ਰਹੀਆਂ ਹਨ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network