Trending:
ਹੌਬੀ ਧਾਲੀਵਾਲ ਨੇ ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਮੁਲਾਕਾਤ
ਮਾਤਾ ਚਰਨ ਕੌਰ (Charan Kaur) ਦੇ ਘਰ ਬੀਤੇ ਦਿਨੀਂ ਪੁੱਤਰ(Baby Boy) ਦਾ ਜਨਮ ਹੋਇਆ ਹੈ । ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਜਸ਼ਨ ਦਾ ਮਹੌਲ ਹੈ ।ਪਿੰਡ ਦੇ ਲੋਕ ਲੱਡੂ ਵੰਡ ਕੇ ਬੇਟੇ ਦੇ ਜਨਮ ਦੀਆਂ ਖੁਸ਼ੀਆਂ ਮਨਾ ਰਹੇ ਹਨ ।ਉੱਥੇ ਹੀ ਸਿੱਧੂ ਮੂਸੇਵਾਲਾ (Sidhu Moosse wala) ਦੀ ਹਵੇਲੀ ਦੇ ਬਾਹਰ ਲੋਕ ਨੱਚ ਗਾ ਕੇ ਜਸ਼ਨ ਮਨਾ ਰਹੇ ਹਨ । ਬੀਤੇ ਦਿਨ ਗੁਰਦਾਸ ਮਾਨ ਵੀ ਮਾਤਾ ਚਰਨ ਕੌਰ ਅਤੇ ਛੋਟੇ ਸਿੱਧੂ ਮੂਸੇਵਾਲਾ ਨੂੰ ਮਿਲਣ ਦੇ ਲਈ ਪਹੁੰਚੇ ਸਨ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਅਤੇ ਗੀਤਕਾਰ ਗਿੱਲ ਰੌਂਤਾ ਨੇ ਵੀ ਬੱਚੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਛੋਟੇ ਸਿੱਧੂ ਮੂਸੇਵਾਲਾ ਦੇ ਆਉਣ ਨਾਲ ਪੂਰੀ ਇੰਡਸਟਰੀ ਵੀ ਪੱਬਾਂ ਭਾਰ ਹੈ।
/ptc-punjabi/media/media_files/Z7PfemVXGBv2XFstqAWm.jpg)
ਹੋਰ ਪੜ੍ਹੋ : ਜਾਣੋ ਕਿਸ ਸ਼ਖਸ ਨੇ ਕੀਤੀ ਸੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ ਮੂਸੇਵਾਲਾ’ ਆਉਣ ਦੀ ਭਵਿੱਖ ਬਾਣੀ
ਅਦਾਕਾਰ ਹੌਬੀ ਧਾਲੀਵਾਲ (Hobby Dhaliwal) ਵੀ ਹਸਪਤਾਲ ‘ਚ ਮਾਤਾ ਚਰਨ ਕੌਰ ਅਤੇ ਬੱਚੇ ਨੂੰ ਵੇਖਣ ਦੇ ਲਈ ਪੁੱਜੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਮਹਾਂਪੁਰਸ਼ ਤੋਂ ਸੁਣਿਆ ਸੀ ਕਿ ਜਦੋਂ ਕੋਈ ਰਲ ਕੇ ਅਰਦਾਸ ਬੇਨਤੀ ਕਰਦਾ ਹੈ ਤਾਂ ਉਹ ਪ੍ਰਮਾਤਮਾ ਦੇ ਦਰ ‘ਤੇ ਜ਼ਰੂਰ ਕਬੂਲ ਹੁੰਦੀ ਹੈ ਅਤੇ ਪ੍ਰਮਾਤਮਾ ਨੇ ਹੁਣ ਸਭ ਦੀ ਸੁਣ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਪਰਿਵਾਰ ਦਾ ਸਹਿਯੋਗ ਦੇਣ ਦੇ ਲਈ ਵੀ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।
/ptc-punjabi/media/post_attachments/atTfqxErMAbUBu22CTzM.webp)
ਸੋਸ਼ਲ ਮੀਡੀਆ ‘ਤੇ ਨਿੱਕੇ ਸਿੱਧੂ ਮੂਸੇਵਾਲਾ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਹਵੇਲੀ ‘ਚ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ ।
ਬੀਤੇ ਦਿਨ ਵੀ ਸਿੱਧੂ ਮੂਸੇਵਾਲਾ ਦੇ ਤਾਇਆ ਜੀ ਨੇ ਹਵੇਲੀ ਦੇ ਬਾਹਰ ਇੱਕਠੇ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ‘ਹੁਣ ਉਹ ਆਪੋ ਆਪਣੇ ਘਰ ਜਾਣ।ਕਿਉਂਕਿ ਲੋਕਾਂ ਦੇ ਨਾਲ ਨਾਲ ਕੋਈ ਗਲਤ ਅਨਸਰ ਵੀ ਆ ਜਾਂਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਜਲਦ ਹੀ ਛੋਟੇ ਸਿੱਧੂ ਮੂਸੇਵਾਲਾ ਦੇ ਘਰ ਆਉਣ ‘ਤੇ ਫਿਰ ਤੋਂ ਜਸ਼ਨ ਮਨਾਇਆ ਜਾਵੇਗਾ।
-