ਜਾਣੋ ਕਿਸ ਸ਼ਖਸ ਨੇ ਕੀਤੀ ਸੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ ਮੂਸੇਵਾਲਾ’ ਆਉਣ ਦੀ ਭਵਿੱਖ ਬਾਣੀ

Reported by: PTC Punjabi Desk | Edited by: Shaminder  |  March 19th 2024 08:00 AM |  Updated: March 19th 2024 08:00 AM

ਜਾਣੋ ਕਿਸ ਸ਼ਖਸ ਨੇ ਕੀਤੀ ਸੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ ਮੂਸੇਵਾਲਾ’ ਆਉਣ ਦੀ ਭਵਿੱਖ ਬਾਣੀ

 ਸਿੱਧੂ ਮੂਸੇਵਾਲਾ (Sidhu Moose wala) ਦੀ ਹਵੇਲੀ ‘ਚ ਖੁਸ਼ੀਆਂ ਪਰਤ ਆਈਆਂ ਹਨ । ਛੋਟੇ ਸਿੱਧੂ ਮੂਸੇਵਾਲਾ ਦੇ ਜਨਮ (Baby Boy) ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ । ਕਈ ਸੈਲੀਬ੍ਰੇਟੀਜ਼ ਵੀ ਛੋਟੇ ਸਿੱਧੂ ਮੂਸੇਵਾਲਾ ਨੂੰ ਮਿਲਣ ਦੇ ਲਈ ਹਸਪਤਾਲ ‘ਚ ਪੁੱਜੇ । ਜਿਸ ‘ਚ ਸਿਆਸੀ ਆਗੂ ਰਾਜਾ ਵੜਿੰਗ, ਗੀਤਕਾਰ ਅਤੇ ਸਿੱਧੂ ਮੂਸੇਵਾਲਾ ਦਾ ਖ਼ਾਸ ਦੋਸਤ ਗਿੱਲ ਰੌਂਤਾ, ਹੌਬੀ ਧਾਲੀਵਾਲ, ਗੁਰਦਾਸ ਮਾਨ ਸਣੇ ਕਈ ਸਿਤਾਰੇ ਪੁੱਜੇ । ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਨ ।

sidhu Moose wala with new born son.

ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਦੀ ਕੋਰਟ ‘ਚ ਪੇਸ਼ੀ, ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਦਰਜ ਹੋਇਆ ਸੀ ਮਾਮਲਾ

ਇਸ ਸ਼ਖਸ ਨੇ ਕੀਤੀ ਭਵਿੱਖ ਬਾਣੀ 

ਸੋਸ਼ਲ ਮੀਡੀਆ ‘ਤੇ ਇੱਕ ਸ਼ਖਸ ਨੇ ਪੋਡਕਾਸਟ ਦੇ ਦੌਰਾਨ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦਾ ਜਨਮ ਮੁੜ ਤੋਂ ਮਾਂ ਚਰਨ ਕੌਰ ਦੀ ਕੁੱਖੋਂ ਹੋਵੇਗਾ । ਵੀਡੀਓ ‘ਚ ਇਹ ਸ਼ਖਸ ਕਹਿ ਰਿਹਾ ਹੈ ਕਿ ਇੱਕ ਦਿਨ ਇਹ ਗੱਲ ਸੱਚੀ ਸਾਬਿਤ ਹੋਵੇਗੀ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Sidhu Moose wala Brother with gill raunta.jpg   ਬਲਕੌਰ ਸਿੱਧੂ ਨੇ ਪੁੱਤਰ ਦੇ ਜਨਮ ਦੀ ਖ਼ਬਰ ਕੀਤੀ ਸੀ ਸਾਂਝੀ 

ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ । ਬਾਪੂ ਬਲਕੌਰ ਸਿੰਘ ਸਿੱਧੂ ਦੀ ਸੁੰਨੀ ਹਵੇਲੀ ਕਿਲਕਾਰੀਆਂ ਦੇ ਨਾਲ ਗੂੰਜ ਉੱਠੀ ਹੈ । ਕਿਉਂਕਿ ਸਿੱਧੂ ਨਿੱਕੇ ਪੈਰੀਂ ਆਪਣੇ ਘਰ ਮੁੜ ਆਇਆ ਹੈ । ਜੀ ਹਾਂ ਬੀਤੇ ਦਿਨ ਮਾਤਾ ਚਰਨ ਕੌਰ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਨੂੰ ਲੈ ਕੇ ਸਿੱਧੂ ਪਰਿਵਾਰ ਪੱਬਾਂ ਭਾਰ ਹੈ । 

ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਗੀਤਾਂ ‘ਤੇ ਪਿੰਡ ਦੇ ਲੋਕਾਂ ਨੇ ਖੂਬ ਭੰਗੜੇ ਪਾਏ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਲੱਖਾਂ ਲੋਕਾਂ ਦੀਆਂ ਅਰਦਾਸਾਂ ਉਸ ਪ੍ਰਮਾਤਮਾ ਦੇ ਘਰ ਕਬੂਲ ਹੋਈਆਂ ਹਨ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦੇਸ਼ ਵਿਦੇਸ਼ ‘ਚੋਂ ਵਧਾਈਆਂ ਮਿਲ ਰਹੀਆਂ ਹਨ । 

 

 

 

-


Popular Posts