ਅਦਾਕਾਰਾ ਨੀਰੂ ਬਾਜਵਾ ਦੀ ਕੋਰਟ ‘ਚ ਪੇਸ਼ੀ, ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਦਰਜ ਹੋਇਆ ਸੀ ਮਾਮਲਾ

Written by  Shaminder   |  March 18th 2024 04:03 PM  |  Updated: March 18th 2024 04:20 PM

ਅਦਾਕਾਰਾ ਨੀਰੂ ਬਾਜਵਾ ਦੀ ਕੋਰਟ ‘ਚ ਪੇਸ਼ੀ, ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਦਰਜ ਹੋਇਆ ਸੀ ਮਾਮਲਾ

ਨੀਰੂ ਬਾਜਵਾ (Neeru Bajwa) ਦੀ ਕਈ ਮਹੀਨੇ ਪਹਿਲਾਂ ਫ਼ਿਲਮ ‘ਬੂਹੇ ਬਾਰੀਆਂ’ (Buhe Bariyan)ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਨੀਰੂ ਬਾਜਵਾ ਇੰਸਪੈਕਟਰ ਦੇ ਕਿਰਦਾਰ ‘ਚ ਨਜ਼ਰ ਆਈ ਸੀ ।ਪਰ ਇਸ ਫ਼ਿਲਮ ‘ਚ ਕੁਝ ਇਤਰਾਜ਼ਯੋਗ ਦ੍ਰਿਸ਼ ਸਨ । ਜਿਨ੍ਹਾਂ ਨੂੰ ਲੈ ਕੇ ਵਾਲਮੀਕੀ ਸਮਾਜ ਨੇ ਇਤਰਾਜ਼ ਜਤਾਇਆ ਸੀ । ਇਸੇ ਮਾਮਲੇ ਨੂੰ ਲੈ ਕੇ ਨੀਰੂ ਬਾਜਵਾ ਅੰਮ੍ਰਿਤਸਰ ਸਥਿਤ ਕੋਰਟ ‘ਚ ਪੇਸ਼ ਹੋਏ ਸਨ । ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਨੀਰੂ ਬਾਜਵਾ ਰਾਮ ਤੀਰਥ ‘ਚ ਜਾ ਕੇ ਨਤਮਸਤਕ ਹੋਣ ਅਤੇ ਮੁਆਫੀ ਮੰਗਣ।

Neeru Bajwa apologizes  

ਹੋਰ ਪੜ੍ਹੋ : ਗਾਇਕ ਜੱਸੀ ਸੋਹਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਲੰਮਾ ਅਰਸਾ ਰਹੇ ਸਨ ਗਾਇਕੀ ਤੋਂ ਦੂਰ

ਨਿਰਦੇਸ਼ਕ ਅਤੇ ਰਾਈਟਰ ਪਹਿਲਾਂ ਹੀ ਟੇਕ ਚੁੱਕੇ ਮੱਥਾ ਦੱਸ ਦਈਏ ਕਿ ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਪਹਿਲਾਂ ਹੀ ਰਾਮਤੀਰਥ ‘ਤੇ ਜਾ ਕੇ ਮੱਥਾ ਟੇਕ ਚੁੱਕੇ ਜਨ । ਪਰ ਵਾਲਮੀਕੀ ਸਮਾਜ ਦੀ ਮੰਗ ਸੀ ਕਿ ਨੀਰੂ ਬਾਜਵਾ ਵੀ ਉੱਥੇ ਜਾ ਕੇ ਮੁਆਫ਼ੀ ਮੰਗਣ । ਜਿਸ ਤੋਂ ਬਾਅਦ ਕੋਰਟ ਨੇ ਵੀ ਨੀਰੂ ਬਾਜਵਾ ਨੂੰ ਰਾਮ ਤੀਰਥ ‘ਤੇ ਜਾ ਕੇ ਮੁਆਫੀ ਮੰਗਣ ਦੇ ਆਦੇਸ਼ ਦਿੱਤੇ ਹਨ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵਾਲਮੀਕੀ ਸਮਾਜ ਦੇ ਵੱਲੋਂ ਨੀਰੂ ਬਾਜਵਾ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ । 

Neeru Bajwa 08.jpgਨੀਰੂ ਬਾਜਵਾ ਦਾ ਵਰਕ ਫ੍ਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਲਦ ਹੀ ਉਹ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਸ਼ਾਇਰ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਜੱਟ ਐਂਡ ਜੂਲੀਅਟ, ਕਲੀ ਜੋਟਾ, ਛੜਾ ਸਣੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ । 

neeru bajwa k.jpgਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ 

 ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੈਰੀ ਜਵੰਦਾ ਦੇ ਨਾਲ ਹੋਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ । ਲਾਕਡਾਊਨ ਦੇ ਦੌਰਾਨ ਅਦਾਕਾਰਾ ਮੁੜ ਤੋਂ ਪ੍ਰੈਗਨੇਂਟ ਹੋਈ ਅਤੇ ਦੋ ਧੀਆਂ ਆਲੀਆ ਅਤੇ ਅਕੀਰਾ ਨੂੰ ਜਨਮ ਦਿੱਤਾ । 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network