ਗਾਇਕ ਜੱਸੀ ਸੋਹਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਲੰਮਾ ਅਰਸਾ ਰਹੇ ਸਨ ਗਾਇਕੀ ਤੋਂ ਦੂਰ

Written by  Shaminder   |  March 18th 2024 02:52 PM  |  Updated: March 18th 2024 02:52 PM

ਗਾਇਕ ਜੱਸੀ ਸੋਹਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਲੰਮਾ ਅਰਸਾ ਰਹੇ ਸਨ ਗਾਇਕੀ ਤੋਂ ਦੂਰ

 ਗਾਇਕ ਜੱਸੀ ਸੋਹਲ (Jassi Sohal)  ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਜੱਸੀ ਸੋਹਲ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਮੇਰੀ ਆਂ ਤੂੰ ਜਾਨੇ ਨੀ’, ‘ਵੇ ਮੈਂ ਹੋ ਜਾਊਂ ਸਾਧਣੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਹੁਣ ਵੀ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

jassi sohal 556.jpg

ਹੋਰ ਪੜ੍ਹੋ : ਗਗਨ ਕੋਕਰੀ, ਜੈਨੀ ਜੌਹਲ, ਨਿਸ਼ਾ ਬਾਨੋ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਦਿੱਤੀ ਵਧਾਈ

ਕੋਈ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਇਹ ਲੱਗਿਆ ਸੀ ਕਦੇ ਵੀ ਉਹ ਗਾ ਨਹੀਂ ਸਕਣਗੇ । ਇੱਕ ਵਾਰ ਉਹ ਅਚਾਨਕ ਇੰਡਸਟਰੀ ‘ਚੋਂ ਗਾਇਬ ਜਿਹੇ ਹੋ ਗਏ ਸਨ । ਅਚਾਨਕ ਉਨ੍ਹਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ । ਮਾਂ ਦੇ ਗਮ ‘ਚ ਉਹ ਏਨਾਂ ਕੁ ਗਮਗੀਨ ਹੋ ਗਏ ਕਿ ਉਨ੍ਹਾਂ ਨੇ ਲੰਮਾ ਸਮਾਂ ਇੰਡਸਟਰੀ ਤੋਂ ਦੂਰੀ ਬਣਾ ਲਈ ਅਤੇ ਲੋਕਾਂ ‘ਚ ਵਿਚਰਨਾ ਛੱਡ ਦਿੱਤਾ ਸੀ । 

jassi sohal 566.jpg

ਪਰ ਘਰ ਵਾਲਿਆਂ ਦੀ ਹੱਲਾਸ਼ੇਰੀ ਦੀ ਬਦੌਲਤ ਉਹ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋਏ ਸਨ । ਪਰ ਜਿਉਂ ਹੀ ਇੰਡਸਟਰੀ ‘ਚ ਸਰਗਰਮ ਹੋਏ ਤਾਂ ਇੱਕ ਹੋਰ ਗਮ ਨੇ ਉਨ੍ਹਾਂ ਨੂੰ ਘੇਰ ਲਿਆ । ਉਹ ਹਾਲੇ ਮਾਂ ਦੀ ਮੌਤ ਦੇ ਗਮ ਚੋਂ ਨਿਕਲੇ ਵੀ ਨਹੀਂ ਸਨ ਪਾਏ ਕਿ ਜ਼ਿੰਦਗੀ ਨੇ ਇੱਕ ਹੋਰ ਝਟਕਾ ਉਨ੍ਹਾਂ ਨੂੰ ਦੇ ਦਿੱਤਾ । ਉਨ੍ਹਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਸੀ ।

ਮਾਪਿਆਂ ਦੀ ਮੌਤ ਦੇ ਗਮ ਕਾਰਨ ਹੋ ਗਏ ਸਨ ਬੀਮਾਰ 

ਮਾਪਿਆਂ ਦੀ ਮੌਤ ਦੇ ਗਮ ਨੇ ਜੱਸੀ ਸੋਹਲ ਨੂੰ ਏਨਾਂ ਕੁ ਝੰਜੋੜ ਕੇ ਰੱਖ ਦਿੱਤਾ ਸੀ ਕਿ ਉਹ ਬੀਮਾਰ ਹੋ ਗਏ ਸਨ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਵੀ ਦਾਖਲ ਕਰਵਾਉਣਾ ਪਿਆ ਸੀ । ਪਰ ਪਰਿਵਾਰ ਵਾਲਿਆਂ ਦੀ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਦੀ ਬਦੌਲਤ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋਏ ਅਤੇ ਅੱਜ ਕੱਲ੍ਹ ਉਹ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network