Trending:
ਗਗਨ ਕੋਕਰੀ, ਜੈਨੀ ਜੌਹਲ, ਨਿਸ਼ਾ ਬਾਨੋ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਦਿੱਤੀ ਵਧਾਈ
ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਬੀਤੇ ਰਾਤ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਜਸ਼ਨ ਦਾ ਮਹੌਲ ਰਿਹਾ ਅਤੇ ਖੂਬ ਆਤਿਸ਼ਬਾਜ਼ੀ ਕੀਤੀ ਗਈ । ਨਿੱਕੇ ਸਿੱਧੂ ਮੂਸੇਵਾਲਾ (Baby Boy) ਦੇ ਆਉਣ ਦੀ ਖੁਸ਼ੀ ‘ਚ ਪਿੰਡ ਦਾ ਹਰ ਸ਼ਖਸ ਖੁਸ਼ ਸੀ ।ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
/ptc-punjabi/media/media_files/49guLxxRKneSVaz2nYso.jpg)
ਹੋਰ ਪੜ੍ਹੋ : ਮਾਂ ਚਰਨ ਕੌਰ ਦੇ ਨਾਲ ਛੋਟੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਆਈ ਸਾਹਮਣੇ, ਹਵੇਲੀ ‘ਚ ਲੱਗੀਆਂ ਰੌਣਕਾਂ
ਗਾਇਕ ਗਗਨ ਕੋਕਰੀ ਨੇ ਵੀ ਵਧਾਈ ਦਿੱਤੀ ਹੈ ।ਗਗਨ ਕੋਕਰੀ ਨੇ ਸਿੱਧੂ ਮੂਸੇਵਾਲਾ ਦੇ ਬਚਪਨ ਦੀ ਤਸਵੀਰ ਦੇ ਨਾਲ ਛੋਟੇ ਨਵ-ਜਨਮੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਬਾਬਾ ਖੁਸ਼ੀਆਂ ਦੇਵੇ ਸਾਰੇ ਸਿੱਧੂ ਪਰਿਵਾਰ ਨੂੰ’।
/ptc-punjabi/media/post_attachments/RFBVG3umqOd5W6MWzWq5.jpg)
ਗਾਇਕਾ ਜੈਨੀ ਜੌਹਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਲਕੌਰ ਸਿੱਧੂ ਦੇ ਨਾਲ ਨਵ-ਜਨਮੇ ਸਿੱਧੂ ਮੂਸੇਵਾਲਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਬਾਗੀ ਖੁਨ ਦਿਆਂ ਕਤਰਿਆਂ ਚੋਂ ਮੁੜ ਇਨਕਲਾਬ ਜਨਮ ਲੈਂਦਾ ਹੈ । ਅੱਜ ਤੇਰਾ ਜਨਮ ਉਸੇ ਇਨਕਲਾਬ ਦਾ ਸਬੂਤ ਹੈ।
ਵੈਲਕਮ ਬੈਕ ਸਿੱਧੂ ।ਸਿੱਧੂ ਦੇ ਪੂਰੇ ਪਰਿਵਾਰ ਤੇ ਦੁਨੀਆ ‘ਚ ਵੱਸਦੇ ਉਸ ਦੇ ਪੂਰੇ ਪਰਿਵਾਰ ਨੂੰ ਦੁਨੀਆ ‘ਚ ਵੱਸਦੇ ਉਸ ਦੇ ਤਮਾਮ ਫੈਨਸ ਨੂੰ ਲੱਖ ਲੱਖ ਮੁਬਾਰਕਾਂ, ਸ਼ੁਕਰ ਵਾਹਿਗੁਰੂ ਸ਼ੁਕਰ’।
ਨਿਸ਼ਾ ਬਾਨੋ ਨੇ ਦਿੱਤੀ ਵਧਾਈ ਨਿਸ਼ਾ ਬਾਨੋ ਨੇ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਂ ਨੂੰ ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀ ਵਧਾਈ ਦਿੱਤੀ ਹੈ।ਅਦਾਕਾਰਾ ਨੇ ਲਿਖਿਆ ‘ਬਾਬਾ ਖੁਸ਼ੀਆਂ ਦੇਵੇ ਸਾਰੇ ਸਿੱਧੂ ਪਰਿਵਾਰ ਨੂੰ’।ਇਸ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਹੈ।
-