ਮਾਂ ਚਰਨ ਕੌਰ ਦੇ ਨਾਲ ਛੋਟੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਆਈ ਸਾਹਮਣੇ, ਹਵੇਲੀ ‘ਚ ਲੱਗੀਆਂ ਰੌਣਕਾਂ
|
March 18th 2024 12:44 PM |
Updated:
March 18th 2024 12:44 PM
ਮਾਂ ਚਰਨ ਕੌਰ ਦੇ ਨਾਲ ਛੋਟੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਆਈ ਸਾਹਮਣੇ, ਹਵੇਲੀ ‘ਚ ਲੱਗੀਆਂ ਰੌਣਕਾਂ
ਸਿੱਧੂ ਮੂਸੇਵਾਲਾ (Sidhu Moose wala) ਦੀ ਹਵੇਲੀ ‘ਚ ਇੱਕ ਵਾਰ ਮੁੜ ਤੋਂ ਖੁਸ਼ੀਆਂ ਪਰਤ ਆਈਆਂ ਹਨ । ਮਾਂ ਚਰਨ ਕੌਰ ਵੀ ਅਤੇ ਬਾਪੂ ਬਲਕੌਰ ਸਿੰਘ ਵੀ ਖੁਸ਼ ਹਨ । ਕਿਉਂਕਿ ਉਨ੍ਹਾਂ ਦਾ ਪੁੱਤਰ ਮੁੜ ਆਇਆ ਹੈ ਅਤੇ ਹੁਣ ਜਿਉਣ ਦਾ ਬਹਾਨਾ ਉਨ੍ਹਾਂ ਨੂੰ ਮਿਲ ਗਿਆ ਹੈ। ਬੀਤੇ ਦਿਨ ਬਲਕੌਰ ਸਿੱਧੂ (Balkaur sidhu) ਨੇ ਬੇਟੇ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ ਸੀ ।ਜਿਸ ਤੋਂ ਬਾਅਦ ਉਹਨਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
/ptc-punjabi/media/media_files/a8J5h1qyhBmIAY2LsuOw.jpg)
ਗੁਰਦਾਸ ਮਾਨ ਵੀ ਵਧਾਈ ਦੇਣ ਪੁੱਜੇ
ਗੁਰਦਾਸ ਮਾਨ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਵਧਾਈ ਦੇਣ ਦੇ ਲਈ ਪੁੱਜੇ । ਇਸ ਤੋਂ ਇਲਾਵਾ ਬੀਤੇ ਦਿਨ ਹਵੇਲੀ ‘ਚ ਜਸ਼ਨ ਦਾ ਮਾਹੌਲ ਰਿਹਾ । ਜਿੱਥੇ ਪਿੰਡ ਦੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਡਾਂਸ ਕੀਤਾ ਅਤੇ ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀ ਖੁਸ਼ੀ ਮਨਾਈ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਖ਼ਾਸ ਦੋਸਤ ਰਹੇ ਗੀਤਕਾਰ ਗਿੱਲ ਰੌਂਤਾ ਵੀ ਜਨਮ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪੁੱਜੇ ਅਤੇ ਸਭ ਦੇ ਨਾਲ ਛੋਟੇ ਸ਼ੁਭਦੀਪ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ।
/ptc-punjabi/media/media_files/23JfHw8yoXKqrq9650M4.jpg)
ਕੁਝ ਦਿਨ ਪਹਿਲਾਂ ਪ੍ਰੈਗਨੇਂਸੀ ਦਾ ਹੋਇਆ ਸੀ ਖੁਲਾਸਾ
ਕੁਝ ਦਿਨ ਪਹਿਲਾਂ ਹੀ ਮਾਤਾ ਚਰਨ ਕੌਰ ਦੇ ਪ੍ਰੈਗਨੇਂਟ ਹੋਣ ਦਾ ਖੁਲਾਸਾ ਹੋਇਆ ਸੀ । ਇਸ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਅਤੇ ਮਾਤਾ ਚਰਨ ਕੌਰ ਦੇ ਹਸਪਤਾਲ ‘ਚ ਭਰਤੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ । ਜਿਸ ਤੋਂ ਬਾਅਦ ਹੁਣ ਜਦੋਂਕਿ ਸਿੱਧੂ ਮੂਸੇਵਾਲਾ ਦੇ ਘਰ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਹੈ ਅਤੇ ਬੱਚੇ ਦਾ ਜਨਮ ਆਈਵੀਐੱਫ ਤਕਨੀਕ ਦੇ ਰਾਹੀਂ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਘਰ ਭਰਾ ਦੇ ਜਨਮ ਤੋਂ ਬਾਅਦ ਹਰ ਕੋਈ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਕਿ ਮਾਤਾ ਦੀ ਝੋਲੀ ਪੁੱਤਰ ਦੀ ਦਾਤ ਅਕਾਲ ਪੁਰਖ ਨੇ ਬਖਸ਼ੀ ਹੈ ਅਤੇ ਦੋਵਾਂ ਨੂੰ ਜਿਉਣ ਦਾ ਬਹਾਨਾ ਮਿਲ ਗਿਆ ਹੈ ।
-
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
