ਸਿੱਧੂ ਮੂਸੇਵਾਲਾ ਦੇ ਘਰ ਵਧਾਈ ਦੇਣ ਪੁੱਜਿਆ ਗਾਇਕ ਦਾ ਖ਼ਾਸ ਦੋਸਤ ਗਿੱਲ ਰੌਂਤਾ, ਨਵ-ਜਨਮੇ ਭਰਾ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Written by  Shaminder   |  March 18th 2024 11:45 AM  |  Updated: March 18th 2024 11:45 AM

ਸਿੱਧੂ ਮੂਸੇਵਾਲਾ ਦੇ ਘਰ ਵਧਾਈ ਦੇਣ ਪੁੱਜਿਆ ਗਾਇਕ ਦਾ ਖ਼ਾਸ ਦੋਸਤ ਗਿੱਲ ਰੌਂਤਾ, ਨਵ-ਜਨਮੇ ਭਰਾ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਛੋਟੇ ਭਰਾ ਦਾ ਜਨਮ (New Born Brother) ਹੋੋਇਆ ਹੈ । ਜਿਸ ਨੂੰ ਲੈ ਕੇ ਪੂਰੀ ਇੰਡਸਟਰੀ ਪੱਬਾਂ ਭਾਰ ਹੋਈ ਪਈ ਹੈ । ਉੱਥੇ ਹੀ ਇੰਡਸਟਰੀ ਦੇ ਗਾਇਕ, ਗੀਤਕਾਰ ਅਤੇ ਅਦਾਕਾਰ ਮੂਸੇਵਾਲਾ ਪਿੰਡ ‘ਚ ਪਹੁੰਚ ਕੇ ਪਰਿਵਾਰ ਨੂੰ ਵਧਾਈ ਦੇ ਰਹੇ ਹਨ । ਗਾਇਕ ਦਾ ਖ਼ਾਸ ਦੋਸਤ ਗਿੱਲ ਰੌਂਤਾ (Gill Raunta) ਵੀ ਸਿੱਧੂ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚਿਆ । ਜਿਸ ਦੀਆਂ ਕਈ ਤਸਵੀਰਾਂ ਗਿੱਲ ਰੌਂਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Sidhu Moose wala Brother with gill raunta.jpg

 ਹੋਰ ਪੜ੍ਹੋ : ਅਨੀਤਾ ਦੇਵਗਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੀਤਕਾਰ ਗਿੱਲ ਰੌਂਤਾ ਨੇ ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਨੂੰ ਆਪਣੀਆਂ ਬਾਹਾਂ ‘ਚ ਚੁੱਕਿਆ ਹੋਇਆ ਹੈ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਿੱਲ ਰੌਂਤਾ ਨੇ ਲਿਖਿਆ ‘ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ’। ਗਿੱਲ ਰੌਂਤਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

 Gill raunta 567.jpgਬੀਤੇ ਦਿਨ ਹੋੋਇਆ ਜਨਮ 

ਬੀਤੇ ਦਿਨ ਸਵੇਰੇ ਅੱਠ ਵਜੇ ਦੇ ਕਰੀਬ ਬਾਪੂ ਬਲਕੌਰ ਸਿੱਧੂ ਨੇ ਆਪਣੇ ਘਰ ਪੁੱਤਰ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਗਾਇਕ ਤੇ ਅਦਾਕਾਰ ਮੂਸੇਵਾਲਾ ਦੀ ਹਵੇਲੀ ‘ਚ ਵਧਾਈ ਦੇਣ ਦੇ ਲਈ ਪਹੁੰਚ ਰਹੇ ਹਨ ।

 

ਪਿੰਡ ‘ਚ ਜਸ਼ਨ ਦਾ ਮਹੌਲ 

ਪਿੰਡ ‘ਚ ਜਸ਼ਨ ਦਾ ਮਹੌਲ ਬਣਿਆ ਹੋਇਆ ਹੈ । ਬੀਤੀ ਰਾਤ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਆਤਿਸ਼ਬਾਜ਼ੀ ਵੀ ਕੀਤੀ ਗਈ ਅਤੇ ਪਿੰਡ ‘ਚ ਲੱਡੂ ਵੀ ਵੰਡੇ ਗਏ । ਇੱਕ ਵਾਰ ਮੁੜ ਤੋਂ ਸੁੰਨੀ ਹਵੇਲੀ ਖੁਸ਼ੀਆਂ ਦੇ ਨਾਲ ਚਹਿਕ ਉੱਠੀ ਹੈ।ਦੇਸ਼ ਵਿਦੇਸ਼ ‘ਚ ਵੱਸਦੇ ਫੈਨਸ ਵੀ ਖੁਸ਼ ਹਨ ਅਤੇ ਗਾਇਕ ਦੇ ਪਰਿਵਾਰ ਨੂੰ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਆਈਵੀਐੱਫ ਤਕਨੀਕ ਦੇ ਰਾਹੀਂ ਚਰਨ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ।ਕੁਝ ਦਿਨ ਪਹਿਲਾਂ ਹੀ ਚਰਨ ਕੌਰ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network