ਸ਼ਹਿਨਾਜ਼ ਗਿੱਲ ਨੇ ਫੈਸ਼ਨ ਸ਼ੋਅ ‘ਚ ਵਿਖਾਏ ਆਪਣੀਆਂ ਅਦਾਵਾਂ ਦੇ ਜਲਵੇ

Written by  Shaminder   |  March 19th 2024 02:32 PM  |  Updated: March 19th 2024 02:34 PM

ਸ਼ਹਿਨਾਜ਼ ਗਿੱਲ ਨੇ ਫੈਸ਼ਨ ਸ਼ੋਅ ‘ਚ ਵਿਖਾਏ ਆਪਣੀਆਂ ਅਦਾਵਾਂ ਦੇ ਜਲਵੇ

ਸ਼ਹਿਨਾਜ਼ ਗਿੱਲ (Shehnaaz Gill) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਰੈਂਪ ‘ਤੇ ਕੈਟ ਵਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ। ਬੀਤੇ ਦਿਨ ਅਦਾਕਾਰਾ ਲੈਕਮੇ ਫੈਸ਼ਨ ਵੀਕ ‘ਚ ਰੈਂਪ ਵਾਕ (Ramp Walk) ਕਰਦੀ ਹੋਈ ਦਿਖਾਈ ਦਿੱਤੀ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਰੈਂਪ ਵਾਕ ਦੇ ਨਾਲ ਉਹ ਲੋਕਾਂ ਨੂੰ ਇੰਪ੍ਰੈੱਸ ਕਰਦੀ ਹੋਈ ਨਜ਼ਰ ਆਈ ।

Shehnaaz Gill New pics.jpg

ਹੋਰ ਪੜ੍ਹੋ : ਵਿਆਹ ਤੋਂ ਬਾਅਦ ਕਿਵੇਂ ਬੀਤ ਰਹੀ ਹੈ ਜੈਕੀ ਤੇ ਰਕੁਲਪ੍ਰੀਤ ਦੀ ਜ਼ਿੰਦਗੀ,ਰਕੁਲਪ੍ਰੀਤ ਨੇ ਕੀਤਾ ਖੁਲਾਸਾ, ਹੋਲੀ ਨੂੰ ਲੈ ਕੇ ਉਤਸ਼ਾਹਿਤ ਅਦਾਕਾਰਾ

ਸ਼ਹਿਨਾਜ਼ ਗਿੱਲ ਇਸ ਦੌਰਾਨ ਸਟ੍ਰੈਪ ਸਲੀਵਸ ਦੇ ਨਾਲ ਇੱਕ ਬੈਗੀ ਜੰਪਸੂਟ ਅਤੇ ਇੱਕ ਲੇਅਰਡ ਜੈਕੇਟ ‘ਚ ਨਜ਼ਰ ਆਈ ।ਫੈਨਸ ਵੀ ਸ਼ਹਿਨਾਜ਼ ਗਿੱਲ ਦੇ ਰੈਂਪ ਵਾਕ ਦੀ ਤਾਰੀਫ ਕਰਦਿਆਂ ਕਿਹਾ ਕਿ ਸਟਾਰ ਕਿੱਡਜ਼ ਦੇ ਨਾਲੋਂ ਜ਼ਿਆਦਾ ਵਧੀਆ ਰੈਂਪ ਵਾਕ ਸ਼ਹਿਨਾਜ਼ ਗਿੱਲ ਕਰਦੀ ਹੈ । 

shehnaaz gill.jpgਸ਼ਹਿਨਾਜ਼ ਗਿੱਲ ਦਾ ਵਰਕ ਫਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ‘ਚ ਵੀ ਸਰਗਰਮ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ‘ਚ ਵੀ ਅਦਾਕਾਰੀ ਕੀਤੀ ਸੀ । 

shehnaaz gill pics.jpg

ਇਸ ਤੋਂ ਇਲਾਵਾ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਵੀ ਸ਼ਹਿਨਾਜ਼ ਗਿੱਲ ਨੇ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਹੈ । ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕੀਤੇ ਹਨ ।ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣਾ ਇੱਕ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਵੀ ਬਣਾ ਰਹੀ ਹੈ । ਜਿਸ ‘ਚ ਉਹ ਹੁਣ ਤੱਕ ਕਈ ਸੈਲੀਬ੍ਰੇਟੀਜ਼ ਨੂੰ ਬੁਲਾ ਚੁੱਕੀ ਹੈ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network