ਦੀਪ ਢਿੱਲੋਂ ਨੇ ਯੁੱਧਵੀਰ ਮਾਣਕ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਜਨਮ ਦਿਨ ਦੀ ਦਿੱਤੀ ਵਧਾਈ

ਗਾਇਕ ਯੁੱਧਵੀਰ ਮਾਣਕ ਦੇ ਜਨਮ ਦਿਨ ‘ਤੇ ਦੀਪ ਢਿੱਲੋਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਯੁੱਧਵੀਰ ਮਾਣਕ ਦਾ ਜਨਮ ਦਿਨ ਸੈਲੀਬ੍ਰੇਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

By  Shaminder October 4th 2023 11:48 AM

ਗਾਇਕ ਯੁੱਧਵੀਰ ਮਾਣਕ (Yudhveer Manak) ਦੇ ਜਨਮ ਦਿਨ ‘ਤੇ ਦੀਪ ਢਿੱਲੋਂ (Deep Dhillon )ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਯੁੱਧਵੀਰ ਮਾਣਕ ਦਾ ਜਨਮ ਦਿਨ ਸੈਲੀਬ੍ਰੇਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਗਾਇਕ ਨੂੰ ਵਧਾਈ ਦੇ ਰਿਹਾ ਹੈ । 


ਹੋਰ ਪੜ੍ਹੋ : 
‘ਮੇਰੇ ਕੋਲ ਸੁਪਰੀਮ ਪਾਵਰ ਗੁਰੁ ਗ੍ਰੰਥ ਸਾਹਿਬ ਹਨ, ਮੈਂ ਕਬਰਾਂ ਤੋਂ ਡਰਦਾ ਨਹੀਂ ਤੇ ਨਾ ਹੀ ਕਬਰਾਂ ਨੂੰ ਮੰਨਦਾ ਹਾਂ’: ਜਸਬੀਰ ਜੱਸੀ

ਯੁੱਧਵੀਰ ਕਈ ਸਾਲਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਕਰ ਰਿਹਾ ਸਾਹਮਣਾ

ਯੁੱਧਵੀਰ ਮਾਣਕ ਪਿਛਲੇ ਕਈ ਸਾਲਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ। ਜਿਸ ਤੋਂ ਬਾਅਦ ਉਸ ਦਾ ਇਲਾਜ ਵਿਦੇਸ਼ ‘ਚ ਚੱਲ ਰਿਹਾ ਸੀ । ਜੈਜ਼ੀ ਬੀ ਨੇ ਗਾਇਕ ਦੇ ਇਲਾਜ ‘ਚ ਕੋਈ ਕਸਰ ਨਹੀਂ ਸੀ ਛੱਡੀ । ਜਿਸ ਤੋਂ ਬਾਅਦ ਹੌਲੀ ਹੌਲੀ ਗਾਇਕ ਆਪਣੀਆਂ ਬੀਮਾਰੀਆਂ ਤੋਂ ਉੱਭਰਿਆ ਅਤੇ ਹੁਣ ਉਸ ਨੇ ਕੁਝ ਸਮਾਂ ਪਹਿਲਾਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਹੈ ।


ਯੁੱਧਵੀਰ ਮਾਣਕ ਪ੍ਰਸਿੱਧ ਗਾਇਕ ਮਰਹੂਮ ਕੁਲਦੀਪ ਮਾਣਕ ਦਾ ਬੇਟਾ ਹੈ । ਗਾਇਕੀ ਦੀ ਗੁੜ੍ਹਤੀ ਯੁੱਧਵੀਰ ਨੂੰ ਉਨ੍ਹਾਂ ਦੇ ਘਰੋਂ ਹੀ ਮਿਲੀ ਸੀ ।ਹੁਣ ਤੱਕ ਯੁੱਧਵੀਰ ਕਈ ਗੀਤ ਰਿਲੀਜ਼ ਕਰ ਚੁੱਕਿਆ ਹੈ । ਉਨ੍ਹਾਂ ਦੇ ਪਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ‘ਚ ਕਲੀਆਂ ਦੇ ਬਾਦਸ਼ਾਹ ਦੇ ਨਾਂਅ ਨਾਲ ਮਸ਼ਹੂਰ ਸਨ ।   

View this post on Instagram

A post shared by Deep Dhillon (@deepdhillon111)




Related Post