ਦੀਪ ਸਿੱਧੂ ਦੀ ਖ਼ਾਸ ਦੋਸਤ ਰੀਨਾ ਰਾਏ ਨੂੰ ‘ਧੀ ਪੰਜਾਬ ਦੀ’ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਰੀਨਾ ਰਾਏ ਨੇ ਕੀਤਾ ਧੰਨਵਾਦ

ਣ ਜਦੋਂ ਦੀਪ ਸਿੱਧੂ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ਤਾਂ ਰੀਨਾ ਰਾਏ ਉਸ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਬਿਤਾ ਰਹੀ ਹੈ ।

By  Shaminder March 29th 2023 02:00 PM

ਦੀਪ ਸਿੱਧੂ (deep Sidhu)ਦੀ ਖ਼ਾਸ ਦੋਸਤ ਰੀਨਾ ਰਾਏ (Reena Rai) ਜਿਸ ਨੇ ਦੀਪ ਸਿੱਧੂ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣ ਦੇ ਪਤਾ ਨਹੀਂ ਕਿੰਨੇ ਕੁ ਸੁਫ਼ਨੇ ਸੰਜੋਏ ਸਨ । ਪਰ ਹੁਣ ਜਦੋਂ ਦੀਪ ਸਿੱਧੂ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ਤਾਂ ਰੀਨਾ ਰਾਏ ਉਸ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਬਿਤਾ ਰਹੀ ਹੈ । ਰੀਨਾ ਰਾਏ ਨੂੰ ਬਾਬਾ ਸੁਰਜੀਤ ਸਿੰਘ ਜੀ ਵੱਲੋਂ ‘ਧੀ ਪੰਜਾਬ ਦੀ’ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।


ਹੋਰ ਪੜ੍ਹੋ :  ਬੱਬੂ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਰੀਨਾ ਰਾਏ ਨੇ ਪੋਸਟ ਸਾਂਝੀ ਕਰ ਕੀਤਾ ਧੰਨਵਾਦ

ਰੀਨਾ ਰਾਏ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਬਾਬਾ ਸੁਰਜੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਂ ਪੰਜਾਬ ਦੀ ਧੀ ਹਾਂ ਅਤੇ ਪੰਜਾਬ ਦੇ ਨਾਲ ਖੜ੍ਹਾਂਗੀ।


ਗੁਰੂ ਘਰ ‘ਚ ਬਾਬਾ ਸੁਰਜੀਤ ਸਿੰਘ ਤੋਂ ‘ਧੀ ਪੰਜਾਬ ਦੀ’ ਦਾ ਸਨਮਾਨ ਪ੍ਰਾਪਤ ਕਰਨਾ ਬਹੁਤ ਹੀ ਚੰਗਾ ਲੱਗਿਆ । ਦੀਪ ਸਿੱਧੂ ਹੁਣ ਸਾਡੇ ਦਰਮਿਆਨ ਨਹੀਂ ਰਹੇ, ਪਰ ਮੈਂ ਉਸ ਦੇ ਦਰਸਾਏ ਮਾਰਗ ‘ਤੇ ਚੱਲਦੀ ਰਹਾਂਗੀ’। 


ਹਾਦਸੇ ਵਾਲੇ ਦਿਨ ਦੀਪ ਸਿੱਧੂ ਦੇ ਨਾਲ ਸੀ ਰੀਨਾ

 ਜਿਸ ਦਿਨ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੈਂਟ ਹੋਇਆ ।ਉਸ ਦਿਨ ਵੀ ਰੀਨਾ ਰਾਏ ਦੀਪ ਸਿੱਧੂ ਦੇ ਨਾਲ ਹੀ ਸੀ । ਦੀਪ ਸਿੱਧੂ ਗੱਡੀ ਡਰਾਈ ਕਰ ਰਿਹਾ ਸੀ ਅਤੇ ਅਚਾਨਕ ਟਰੱਕ ਦੇ ਨਾਲ ਅਦਾਕਾਰ ਦੀ ਗੱਡੀ ਦੀ ਟੱਕਰ ਹੋ ਗਈ ਸੀ । ਜਿਸ ਤੋਂ ਬਾਅਦ ਅਦਾਕਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਜਦੋਂਕਿ ਰੀਨਾ ਰਾਏ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ ਸੀ । 

View this post on Instagram

A post shared by Reena Rai (@thisisreenarai)




Related Post