ਬੱਬੂ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਗਾਇਕੀ ਦੇ ਨਾਲ-ਨਾਲ ਬੱਬੂ ਮਾਨ ਲਿਖਣ ਦੇ ਵੀ ਸ਼ੁਕੀਨ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗਾਏ ਗੀਤ ਖੁਦ ਵੱਲੋਂ ਹੀ ਲਿਖੇ ਗਏ ਹਨ ।

Written by  Shaminder   |  March 29th 2023 10:41 AM  |  Updated: March 29th 2023 10:41 AM

ਬੱਬੂ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਬੱਬੂ ਮਾਨ (Babbu Maan) ਅੱਜ ਆਪਣਾ ਜਨਮ ਦਿਨ (Birthday)ਮਨਾ ਰਹੇ ਹਨ । ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਬੱਬੂ ਮਾਨ ਦਾ ਜਨਮ ਪਿੰਡ ਖੰਟ   ਫਤਿਹਗੜ੍ਹ ਸਾਹਿਬ ‘ਚ ਹੋਇਆ । ਬਚਪਨ ਤੋਂ ਹੀ ਉਹ ਗਾਇਕੀ ਦਾ ਸ਼ੌਂਕ ਰੱਖਦੇ ਸਨ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ । ਉਨ੍ਹਾਂ ਦਾ ਅਸਲ ਨਾਮ ਤਜਿੰਦਰ ਸਿੰਘ ਮਾਨ ਹੈ, ਪਰ ਪਿਆਰ ਦੇ ਨਾਲ ਘਰ ‘ਚ ਉਨ੍ਹਾਂ ਨੂੰ ਬੱਬੂ ਆਖਿਆ ਜਾਂਦਾ ਸੀ ਅਤੇ ਇਸੇ ਨਾਂਅ ਦੇ ਨਾਲ ਉਹ ਇੰਡਸਟਰੀ ‘ਚ ਵੀ ਮਸ਼ਹੂਰ ਹੋ ਗਏ । 

ਹੋਰ ਪੜ੍ਹੋ : 39 ਦਿਨਾਂ ਦੀ ਜ਼ਿੰਦਗੀ ਭੋਗ ਕੇ ਦੁਨੀਆ ਤੋਂ ਰੁਖਸਤ ਹੋਈ ਧੀ ਜਾਂਦੇ-ਜਾਂਦੇ ਦੇ ਗਈ ਪਟਿਆਲਾ ਦੇ ਇੱਕ ਸ਼ਖਸ ਨੂੰ ਜ਼ਿੰਦਗੀ, ਜਾਣੋ ਪੂਰੀ ਖ਼ਬਰ

ਪੰਜਾਬ ਯੂਨੀਵਰਸਿਟੀ ਤੋਂ ਕੀਤੀ ਪੜ੍ਹਾਈ 

 ਸਕੂਲੀ ਪੜ੍ਹਾਈ ਤੋਂ ਬਾਅਦ ਬੱਬੂ ਮਾਨ ਨੇ ਉਚੇਰੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ । ਉਨ੍ਹਾਂ ਨੇ ਸੰਗੀਤ ਦੇ ਨਾਲ-ਨਾਲ ਉਰਦੂ ‘ਚ ਵੀ ਡਿਗਰੀ ਹਾਸਲ ਕੀਤੀ ਹੈ ।ਗਾਇਕੀ ਦੇ ਨਾਲ-ਨਾਲ ਬੱਬੂ ਮਾਨ ਲਿਖਣ ਦੇ ਵੀ ਸ਼ੁਕੀਨ ਹਨ ਅਤੇ ਉਨ੍ਹਾਂ ਦੇ ਜ਼ਿਆਦਾਤਰ ਗਾਏ ਗੀਤ ਖੁਦ ਵੱਲੋਂ ਹੀ ਲਿਖੇ ਗਏ ਹਨ ।  

ਗਾਇਕੀ ਦੇ ਨਾਲ-ਨਾਲ ਅਦਾਕਾਰੀ ਵੀ ਕਰ ਚੁੱਕੇ ਬੱਬੂ ਮਾਨ

ਬੱਬੂ ਮਾਨ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵੀ ਕਰਦੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਬਣਜਾਰਾ, ਏਕਮ, ਹਸ਼ਰ, ਹਵਾਏਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਬੱਬੂ ਮਾਨ ਦੀ ਅਦਾਕਾਰੀ ਨੂੰ ਵੀ ਖੂਬ ਸਰਾਹਿਆ ਗਿਆ ਹੈ । 

ਬੱਬੂ ਮਾਨ ਦੇ ਕਈ ਸ਼ਹਿਰਾਂ ‘ਚ ਕੱਪੜਿਆਂ ਦੇ ਹਨ ਸ਼ੋ-ਰੂਮ

ਬੱਬੂ ਮਾਨ ਦੇ ਕਈ ਸ਼ਹਿਰਾਂ ‘ਚ ਕੱਪੜਿਆਂ ਦੇ ਸ਼ੋ-ਰੂਮ ਹਨ । ਇਨ੍ਹਾਂ ਕਲੌਥ ਸਟੋਰਜ਼ ਨੂੰ ਬੱਬੂ ਮਾਨ ਦੇ ਮੁਲਾਜ਼ਮਾਂ ਵੱਲੋਂ ਚਲਾਇਆ ਜਾ ਰਿਹਾ ਹੈ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network