Dev Kharod: ਮਸ਼ਹੂਰ ਪੰਜਾਬੀ ਅਦਾਕਾਰ ਦੇਵ ਖਰੌੜ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਖ਼ਾਸ ਗੱਲਾਂ
ਅੱਜ ਮਸ਼ਹੂਰ ਪੰਜਾਬੀ ਅਦਾਕਾਰ ਦੇਵ ਖਰੌੜ ਦਾ ਜਨਮ ਦਿਨ ਹੈ । ਉਨ੍ਹਾਂ ਦੇ ਜਨਮਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।
Happy Birthday Dev Kharod: ਅੱਜ ਮਸ਼ਹੂਰ ਪੰਜਾਬੀ ਅਦਾਕਾਰ ਦੇਵ ਖਰੌੜ ਦਾ ਜਨਮ ਦਿਨ ਹੈ । ਉਨ੍ਹਾਂ ਦੇ ਜਨਮਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਆਓ ਅਦਾਕਾਰ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਜੁੜਿਆ ਖ਼ਾਸ ਗੱਲਾਂ।

ਦੇਵ ਖਰੌੜ ਦਾ ਜਨਮ ਪਟਿਆਲਾ ਦੇ ਨਜ਼ਦੀਕ ਪੈਂਦੇ ਇੱਕ ਛੋਟੇ ਜਿਹੇ ਪਿੰਡ ‘ਚ ਹੋਇਆ ਸੀ ।ਉਨ੍ਹਾਂ ਨੇ ਆਪਣੀ ਉਚੇਰੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਹੈ । ਉਨ੍ਹਾਂ ਨੇ ਬਤੌਰ ਥੀਏਟਰ ਕਲਾਕਾਰ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
ਇਸ ਤੋਂ ਬਾਅਦ ਦੇਵ ਖਰੌੜ ਨੇ ਫ਼ਿਲਮਾਂ 'ਚ ਕਈ ਛੋਟੇ-ਛੋਟੇ ਕਿਰਦਾਰ ਵੀ ਕੀਤੇ । ਸਾਲ 2015 ‘ਚ ਫ਼ਿਲਮ ‘ਰੁਪਿੰਦਰ ਗਾਂਧੀ’ ‘ਚ ਉਨ੍ਹਾਂ ਦੇ ਕੰਮ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਉਨ੍ਹਾਂ ਦੇ ਦਮਦਾਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।
ਜ਼ਿਆਦਾਤਰ ਪੰਜਾਬੀ ਫ਼ਿਲਮਾਂ 'ਚ ਬਤੌਰ ਐਕਸ਼ਨ ਹੀਰੋ ਤੇ ਵਿਲਨ ਦੇ ਕਿਰਦਾਰ ਕਰਨ ਵਾਲੇ ਦੇਵ ਖਰੌੜ ਬੇਸ਼ੱਕ ਫ਼ਿਲਮਾਂ ‘ਚ ਬਦਮਾਸ਼ਾਂ ਦੀ ਕੁੱਟਮਾਰ ਕਰਦੇ ਦਿਖਾਈ ਦਿੰਦੇ ਹਨ, ਪਰ ਰੀਅਲ ਲਾਈਫ ‘ਚ ਉਹ ਇੱਕ ਚੀਜ਼ ਤੋਂ ਬਹੁਤ ਡਰਦੇ ਨੇ ।
ਇਸ ਗੱਲ ਦਾ ਖੁਲਾਸਾ ਖ਼ੁਦ ਦੇਵ ਖਰੌੜ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਦੌਰਾਨ ਬਹੁਤ ਡਰ ਲੱਗਦਾ ਹੈ । ਇਸ ਲਈ ਉਹ ਹਮੇਸ਼ਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਬੱਚਦੇ ਹਨ । ਇਸ ਤੋਂ ਇਲਾਵਾ ਦੇਵ ਬਾਲੀਬਾਲ ਤੇ ਕ੍ਰਿਕੇਟ ਦੇ ਚੰਗੇ ਖਿਡਾਰੀ ਹਨ।

ਹਾਲ ਹੀ ਵਿੱਚ ਅਦਾਕਾਰ ਦੀ ਨਵੀਂ ਫ਼ਿਲਮ ਯਾਰਾਂ ਦਾ ਰੁਤਬਾ ਇਸੇ ਸਾਲ 14 ਅਪ੍ਰੈਲ ਨੂੰ ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕਈ ਪਾਲੀਵੁੱਡ ਕਲਾਕਾਰ ਤੇ ਫੈਨਜ਼ ਦੇਵ ਖਰੌੜ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦੇ ਰਹੇ ਹਨ।