ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਦੀ ਕਿਸਮਤ ਦਾ ਖੁੱਲ੍ਹਿਆ ਤਾਲਾ , ਇਸ ਵੈੱਬ ਸੀਰੀਜ਼ ਰਾਹੀਂ ਹੋਵੇਗੀ ਸ਼ਹਿਬਾਜ਼ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ

ਜਿੱਥੇ ਇੱਕ ਪਾਸੇ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਚੁੱਕੀ ਹੈ, ਉੱਥੇ ਹੁਣ ਜਲਦ ਹੀ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਗਿੱਲ ਵੀ ਜਲਦ ਹੀ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਜਲਦ ਹੀ ਸ਼ਹਿਬਾਜ਼ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ।

Written by  Pushp Raj   |  April 22nd 2023 12:33 PM  |  Updated: April 22nd 2023 12:33 PM

ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਦੀ ਕਿਸਮਤ ਦਾ ਖੁੱਲ੍ਹਿਆ ਤਾਲਾ , ਇਸ ਵੈੱਬ ਸੀਰੀਜ਼ ਰਾਹੀਂ ਹੋਵੇਗੀ ਸ਼ਹਿਬਾਜ਼ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ

Shehbaaz Badesha acting debut: ਪੰਜਾਬੀ ਫ਼ਿਲਮ ਇੰਡਸਟੀਰ ਤੋਂ ਬਾਲੀਵੁੱਡ 'ਚ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ ਨੂੰ ਲੈ ਕੇ ਸੁਰਖੀਆਂ 'ਚ ਹੈ। ਦੱਸ ਦਈਏ ਕਿ ਸਲਮਾਨ ਖ਼ਾਨ ਦੇ ਨਾਲ ਸ਼ਹਿਨਾਜ਼ ਗਿੱਲ ਇਸ ਫ਼ਿਲਮ ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ ਹੈ। ਹੁਣ ਜਲਦ ਹੀ ਉਨ੍ਹਾਂ ਦੇ ਭਰਾ ਸ਼ਹਿਬਾਜ਼ ਵੀ ਅਦਾਕਾਰੀ ਦੇ ਖ਼ੇਤਰ 'ਚ ਕਦਮ ਰੱਖਣ ਜਾ ਰਹੇ ਹਨ।  

ਆਏ ਦਿਨ ਪੰਜਾਬੀ ਕਲਾਕਾਰ ਆਪਣੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ। ਹਾਲ ਹੀ 'ਚ ਪੰਜਾਬੀ ਵੈੱਬ ਸੀਰੀਜ਼ 'ਪੱਚੀ ਪੱਚੀ ਪੰਜਾਹ' ਦਾ ਐਲਾਨ ਕੀਤਾ ਗਿਆ ਹੈ। ਖ਼ਬਰ ਹੈ ਕਿ ਇਸ ਵੈੱਬ ਸੀਰੀਜ਼ ਰਾਹੀਂ ਸ਼ਹਿਨਾਜ਼ ਗਿੱਲ ਦਾ ਭਰਾ ਸ਼ਹਿਬਾਜ਼ ਆਪਣਾ ਪਹਿਲਾਂ ਐਕਟਿੰਗ ਡੈਬਿਊ ਕਰਨ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬ ਸੀਰੀਜ਼ ਪੰਜਾਬੀ ਤੇ ਹਿੰਦੀ ਦੋਵੇਂ ਭਾਸ਼ਵਾਂ 'ਚ ਰਿ  ਲੀਜ਼ ਹੋਵੇਗੀ।

ਇਸ ਵੈੱਬ ਸੀਰੀਜ਼ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਅਤੇ ਸਕ੍ਰੀਨਪਲੇਅ ਮਸ਼ਹੂਰ ਲੇਖਕ ਤਾਜ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਕਿ  ਹੈ। ਇਸ ਫ਼ਿਲਮ 'ਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਤੇ ਮਹਿਰਾਜ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਦੱਸ ਦਈਏ ਕਿ ਸ਼ਹਿਬਾਜ਼ ਦੀ ਆਪਣੀ ਭੈਣ ਸ਼ਹਿਨਾਜ਼ ਗਿੱਲ ਨਾਲ ਚੰਗੀ ਬਾਂਡਿੰਗ ਹੈ, ਦੋਵੇ ਭੈਣ-ਭਰਾ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਤੇ ਇੱਕਠੇ ਮਸਤੀ ਕਰਦੇ ਵਿਖਾਈ ਦਿੰਦੇ ਹਨ। ਸ਼ਹਿਬਾਜ਼ ਨੂੰ ਭੈਣ ਸ਼ਹਿਨਾਜ਼ ਨਾਲ ਕਈ ਵਾਰ ਸਪਾਟ ਕੀਤਾ ਗਿਆ ਹੈ। ਸ਼ਹਿਬਾਜ਼ ਭੈਣ ਨਾਲ ਹਮੇਸ਼ਾਂ ਨਾਲ ਰਹਿੰਦੇ ਹਨ ਤੇ ਮੁਸ਼ਕਿਲ ਘੜੀ 'ਚ ਵੀ ਸਾਥ ਰਹਿੰਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network