ਕੀ ਪ੍ਰਭ ਗਿੱਲ ਨੂੰ ਮਿਲੀ ਹਮਸਫ਼ਰ, ਗਾਇਕ ਨੇ ਰੋਮਾਂਟਿਕ ਤਸਵੀਰ ਕੀਤੀ ਸਾਂਝੀ

ਪ੍ਰਭ ਗਿੱਲ ਆਪਣੇ ਰੋਮਾਂਟਿਕ ਗੀਤਾਂ ਦੇ ਲਈ ਜਾਣੇ ਜਾਂਦੇ ਹਨ । ਆਪਣੀ ਮਿੱਠੀ ਆਵਾਜ਼ ਦੇ ਨਾਲ ਉਨ੍ਹਾਂ ਨੇ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ । ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਰੋਮਾਂਸ ਭਰਨ ਦੇ ਲਈ ਕੋਈ ਆ ਗਈ ਹੈ ।ਯਾਨੀ ਕਿ ਕਿਸੇ ਨੂੰ ਉਨ੍ਹਾਂ ਨੇ ਆਪਣਾ ਹਮਸਫ਼ਰ ਬਨਾਉਣ ਦਾ ਲੱਗਦਾ ਹੈ ਕਿ ਫੈਸਲਾ ਕਰ ਲਿਆ ਹੈ ।

By  Shaminder June 1st 2023 11:29 AM

ਪ੍ਰਭ ਗਿੱਲ (Prabh Gill)ਆਪਣੇ ਰੋਮਾਂਟਿਕ ਗੀਤਾਂ ਦੇ ਲਈ ਜਾਣੇ ਜਾਂਦੇ ਹਨ । ਆਪਣੀ ਮਿੱਠੀ ਆਵਾਜ਼ ਦੇ ਨਾਲ ਉਨ੍ਹਾਂ ਨੇ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ । ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਰੋਮਾਂਸ ਭਰਨ ਦੇ ਲਈ ਕੋਈ ਆ ਗਈ ਹੈ ।ਯਾਨੀ ਕਿ ਕਿਸੇ ਨੂੰ ਉਨ੍ਹਾਂ ਨੇ ਆਪਣਾ ਹਮਸਫ਼ਰ ਬਨਾਉਣ ਦਾ ਲੱਗਦਾ ਹੈ ਕਿ ਫੈਸਲਾ ਕਰ ਲਿਆ ਹੈ । ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।


View this post on Instagram

A post shared by Prabh Gill (@prabhgillmusic)


ਹੋਰ ਪੜ੍ਹੋ : ਕੀ ਰਿਆਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਭਾਗ ਲੈਣਗੇ ਅਬਦੂ ਰੋਜ਼ਿਕ ! ਜਿਉਂਦੇ ਕੌਕਰੋਚ ਨੂੰ ਖਾਂਦੇ ਨਜ਼ਰ ਆਇਆ ਅਬਦੂ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਦੀ ਜਗ੍ਹਾ ਕੁਝ ਹੈਸ਼ਟੈਗਸ ਇਸ ਤਰ੍ਹਾਂ ਦੇ ਦਿੱਤੇ ਹਨ ਕਿ ਪ੍ਰਸ਼ੰਸਕ ਵੀ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ। ਇਨ੍ਹਾਂ ਹੈਸ਼ਟੈਗਸ ‘ਚ ਗਾਇਕ ਨੇ ਲਿਖਿਆ ‘ਮੇਰੀ ਤਾਕਤ, ਅਸੀਂ ਦੋਵੇਂ, ਪਾਰਟਰਨ ਇਨ ਕਰਾਈਮ’  ਜਿਸ ਤੋਂ ਪ੍ਰਸ਼ੰਸਕ ਹੈਰਾਨ ਹਨ । ਦੋਵੇਂ ਸਾਈਕਲਿੰਗ ਕਰ ਰਹੇ ਹਨ ਤੇ ਕੁੜੀ ਦਾ ਚਿਹਰਾ ਇਸ ‘ਚ ਦਿਖਾਈ ਨਹੀਂ ਦੇ ਰਿਹਾ ।


ਜਿਉਂ ਹੀ ਇਸ ਤਸਵੀਰ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । ਅਦਾਕਾਰ ਅਤੇ ਗਾਇਕ ਜੱਸੀ ਗਿੱਲ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਅਨਮੋਲ ਮਾਵੀ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਪ੍ਰਭ ਗਿੱਲ ਨੇ ਦਿੱਤੇ ਕਈ ਹਿੱਟ ਗੀਤ 

ਪ੍ਰਭ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉੁਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਤਾਰਿਆਂ ਦੇ ਦੇਸ਼’, ‘ਹੋ ਨਾ ਹੋ ਇਹ ਪਿਆਰ ਤੇਰੇ ਦਾ ਅਸਰ ਹੈ’, ‘ਸ਼ੁਕਰ ਦਾਤਿਆ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Prabh Gill (@prabhgillmusic)





Related Post