ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਜਨਮਦਿਨ ਇੰਝ ਕੀਤਾ ਸੈਲੀਬ੍ਰੇਟ, ਵਾਇਰਲ ਹੋਇਆਂ ਤਸਵੀਰਾਂ
Diljit Dosanjh celebrates manager Sonali Singh Birthday : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੱੜ੍ਹ ਰਹੇ ਹਨ। ਕੈਚੋਲਾ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਅੰਨਤ ਅੰਬਾਨੀ ਤੇ ਰਾਧਿਕ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਪਰਫਾਰਮ ਕਰਨ ਨੂੰ ਲੈ ਕੇ ਦਿਲਜੀਤ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪ੍ਰੋਫੈਸ਼ਨਲ ਅਪਡੇਟਸ ਤੇ ਪ੍ਰੋਗਰਾਮ ਸਬੰਧੀ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਦਿਲਜੀਤ ਅਕਸਰ ਹੀ ਆਪਣੇ ਮਿੰਨੀ ਇੰਸਟਾ ਵਲੌਗ ਤੇ ਵੀਡੀਓ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
View this post on Instagram
ਦਿਲਜੀਤ ਦੋਸਾਂਝ ਨੇ ਮੈਨੇਜਰ ਸੋਨਾਲੀ ਸਿੰਘ ਦਾ ਮਨਾਇਆ ਜਨਮਦਿਨ
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਜਨਮਦਿਨ ਬੇਹੱਦ ਹੀ ਸ਼ਾਨਦਾਰ ਢੰਗ ਨਾਲ ਸੈਲੀਬ੍ਰੇਟ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਦਿਲਜੀਤ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਦੇ ਵਿੱਚ ਦਿਲਜੀਤ ਦੋਸਾਂਝ ਆਪਣੀ ਪੂਰੀ ਟੀਮ ਨਾਲ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਬਰਥਡੇਅ ਤੇ ਵੂਮੈਨਸ ਡੇਅ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਬੀਤੇ ਦਿਨ ਯਾਨੀ ਕਿ 8 ਮਾਰਚ ਨੂੰ ਜਿੱਥੇ ਵੂਮੈਨਸ ਡੇਅ ਸੀ ਉੱਥੇ ਹੀ ਸੋਨਾਲ ਸਿੰਘ ਦਾ ਜਨਮਦਿਨ ਵੀ ਸੀ। ਦੋਸਾਂਝਵਾਲਾ ਦੀ ਸਾਰੀ ਟੀਮ ਨੇ ਸੋਨਾਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਕੇਕ ਕੱਟ ਕੇ ਖੁਸ਼ੀ ਮਨਾਈ।
ਵੱਡੀ ਗਿਣਤੀ ਵਿੱਚ ਫੈਨਜ਼ ਸੋਨਾਲੀ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਸ ਨੂੰ ਜਨਮਦਿਨ ਦੀ ਵਧਾਈ ਵੀ ਦੇ ਰਹੇ ਹਨ। ਕਈ ਫੈਨਜ਼ ਦਿਲਜੀਤ ਦੋਸਾਂਝ ਦੀ ਤਾਰੀਫ ਵੀ ਕਰ ਰਹੇ ਹਨ ਕਿ ਗਾਇਕ ਔਰਤਾਂ ਦਾ ਬਹੁਤ ਹੀ ਸਨਮਾਨ ਕਰਦੇ ਹਨ।
ਕੌਣ ਹੈ ਸੋਨਾਲੀ ਸਿੰਘ
ਦੱਸ ਦਈਏ ਕਿ ਸੋਨਾਲੀ ਸਿੰਘ ਗਾਇਕ ਦਿਲਜੀਤ ਦੋਸਾਂਝ ਦੀ ਮੈਨੇਜ਼ਰ ਹਨ। ਸੋਨਾਲੀ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟਸ ਤੋਂ ਲੈ ਕੇ ਫਿਲਮਾਂ ਤੱਕ ਅਤੇ ਉਨ੍ਹਾਂ ਦੀ ਕੰਪਨੀ ਨੂੰ ਮੈਨੇਜ਼ ਕਰਦੀ ਹੈ। ਬੀਤੇ ਦਿਨੀਂ ਅੰਨਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ਦੌਰਾਨ ਸੋਨਾਲੀ ਨੂੰ ਦਿਲਜੀਤ ਦੇ ਨਾਲ ਵੇਖਿਆ ਗਿਆ ਸੀ। ਸੋਨਾਲੀ ਨੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੈਚੋਲਾ ਵਿੱਚ ਵੀ ਦਿਲਜੀਤ ਦੇ ਬਹੁਤ ਪ੍ਰਸ਼ੰਸਾਯੋਗ ਸਟੇਜ ਸ਼ੋਅਜ਼ ਦੇ ਆਯੋਜਨ ਅਤੇ ਨਿਗਰਾਨੀ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
View this post on Instagram
ਹੋਰ ਪੜ੍ਹੋ: ਟੀਵੀ ਅਦਾਕਾਰ ਅਰਜੁਨ ਬਿਜਲਾਨੀ ਹਸਪਤਾਲ 'ਚ ਹੋਏ ਭਰਤੀ, ਜਾਣੋ ਅਦਾਕਾਰ ਦਾ ਹੈਲਥ ਅਪਡੇਟ
ਦਿਲਜੀਤ ਦੋਸਾਂਝ ਕਈ ਵਾਰ ਆਪਣੇ ਇੰਟਰਵਿਊਜ਼ ਦੇ ਦੌਰਾਨ ਆਪਣੀ ਮੈਨੇਜਰ ਸੋਨਾਲੀ ਦਾ ਧੰਨਵਾਦ ਕਰਦੇ ਅਤੇ ਉਨ੍ਹਾਂ ਦੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਦਿਲਜੀਤ ਕਹਿੰਦੇ ਹਨ ਕਿ ਸੋਨਾਲੀ ਉਨ੍ਹਾਂ ਦਾ ਕਾਫੀ ਕੰਮ ਸੰਭਾਲ ਲੈਂਦੇ ਹਨ ਜਿਸ ਕਾਰਨ ਉਹ ਅਸਾਨੀ ਨਾਲ ਆਪਣੇ ਕੰਸਰਟਸ ਤੇ ਸ਼ੋਅ ਆਦਿ ਕਰ ਪਾਉਂਦੇ ਹਨ।