ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਜਨਮਦਿਨ ਇੰਝ ਕੀਤਾ ਸੈਲੀਬ੍ਰੇਟ, ਵਾਇਰਲ ਹੋਇਆਂ ਤਸਵੀਰਾਂ

Written by  Pushp Raj   |  March 09th 2024 06:30 PM  |  Updated: March 09th 2024 06:30 PM

ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਜਨਮਦਿਨ ਇੰਝ ਕੀਤਾ ਸੈਲੀਬ੍ਰੇਟ, ਵਾਇਰਲ ਹੋਇਆਂ ਤਸਵੀਰਾਂ

Diljit Dosanjh celebrates manager Sonali Singh Birthday : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੱੜ੍ਹ ਰਹੇ ਹਨ। ਕੈਚੋਲਾ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਅੰਨਤ ਅੰਬਾਨੀ ਤੇ ਰਾਧਿਕ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਪਰਫਾਰਮ ਕਰਨ ਨੂੰ ਲੈ ਕੇ ਦਿਲਜੀਤ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪ੍ਰੋਫੈਸ਼ਨਲ ਅਪਡੇਟਸ ਤੇ ਪ੍ਰੋਗਰਾਮ ਸਬੰਧੀ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਦਿਲਜੀਤ ਅਕਸਰ ਹੀ ਆਪਣੇ ਮਿੰਨੀ ਇੰਸਟਾ ਵਲੌਗ ਤੇ ਵੀਡੀਓ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। 

 

ਦਿਲਜੀਤ ਦੋਸਾਂਝ ਨੇ ਮੈਨੇਜਰ ਸੋਨਾਲੀ ਸਿੰਘ ਦਾ ਮਨਾਇਆ ਜਨਮਦਿਨ 

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਜਨਮਦਿਨ ਬੇਹੱਦ ਹੀ ਸ਼ਾਨਦਾਰ ਢੰਗ ਨਾਲ ਸੈਲੀਬ੍ਰੇਟ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਦਿਲਜੀਤ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਇਨ੍ਹਾਂ ਤਸਵੀਰਾਂ ਦੇ ਵਿੱਚ ਦਿਲਜੀਤ ਦੋਸਾਂਝ ਆਪਣੀ ਪੂਰੀ ਟੀਮ ਨਾਲ ਆਪਣੀ ਮੈਨੇਜ਼ਰ ਸੋਨਾਲੀ ਸਿੰਘ ਦਾ ਬਰਥਡੇਅ ਤੇ ਵੂਮੈਨਸ ਡੇਅ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਬੀਤੇ ਦਿਨ ਯਾਨੀ ਕਿ 8 ਮਾਰਚ ਨੂੰ ਜਿੱਥੇ ਵੂਮੈਨਸ ਡੇਅ ਸੀ ਉੱਥੇ ਹੀ ਸੋਨਾਲ ਸਿੰਘ ਦਾ ਜਨਮਦਿਨ ਵੀ ਸੀ। ਦੋਸਾਂਝਵਾਲਾ ਦੀ ਸਾਰੀ ਟੀਮ ਨੇ ਸੋਨਾਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਕੇਕ ਕੱਟ ਕੇ ਖੁਸ਼ੀ ਮਨਾਈ। ਵੱਡੀ ਗਿਣਤੀ ਵਿੱਚ ਫੈਨਜ਼ ਸੋਨਾਲੀ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਸ ਨੂੰ ਜਨਮਦਿਨ ਦੀ ਵਧਾਈ ਵੀ ਦੇ ਰਹੇ ਹਨ। ਕਈ ਫੈਨਜ਼ ਦਿਲਜੀਤ ਦੋਸਾਂਝ ਦੀ ਤਾਰੀਫ ਵੀ ਕਰ ਰਹੇ ਹਨ ਕਿ ਗਾਇਕ ਔਰਤਾਂ ਦਾ ਬਹੁਤ ਹੀ ਸਨਮਾਨ ਕਰਦੇ ਹਨ। 

ਕੌਣ ਹੈ ਸੋਨਾਲੀ ਸਿੰਘ 

ਦੱਸ ਦਈਏ ਕਿ ਸੋਨਾਲੀ ਸਿੰਘ ਗਾਇਕ ਦਿਲਜੀਤ ਦੋਸਾਂਝ ਦੀ ਮੈਨੇਜ਼ਰ ਹਨ। ਸੋਨਾਲੀ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟਸ ਤੋਂ ਲੈ ਕੇ ਫਿਲਮਾਂ ਤੱਕ ਅਤੇ ਉਨ੍ਹਾਂ ਦੀ ਕੰਪਨੀ ਨੂੰ ਮੈਨੇਜ਼ ਕਰਦੀ ਹੈ। ਬੀਤੇ ਦਿਨੀਂ ਅੰਨਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ਦੌਰਾਨ ਸੋਨਾਲੀ ਨੂੰ ਦਿਲਜੀਤ ਦੇ ਨਾਲ ਵੇਖਿਆ ਗਿਆ ਸੀ। ਸੋਨਾਲੀ ਨੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੈਚੋਲਾ ਵਿੱਚ ਵੀ ਦਿਲਜੀਤ ਦੇ ਬਹੁਤ ਪ੍ਰਸ਼ੰਸਾਯੋਗ ਸਟੇਜ ਸ਼ੋਅਜ਼ ਦੇ ਆਯੋਜਨ ਅਤੇ ਨਿਗਰਾਨੀ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

 

 

ਹੋਰ ਪੜ੍ਹੋ: ਟੀਵੀ ਅਦਾਕਾਰ ਅਰਜੁਨ ਬਿਜਲਾਨੀ ਹਸਪਤਾਲ 'ਚ ਹੋਏ ਭਰਤੀ, ਜਾਣੋ ਅਦਾਕਾਰ ਦਾ ਹੈਲਥ ਅਪਡੇਟਦਿਲਜੀਤ ਦੋਸਾਂਝ ਕਈ ਵਾਰ ਆਪਣੇ ਇੰਟਰਵਿਊਜ਼ ਦੇ ਦੌਰਾਨ ਆਪਣੀ ਮੈਨੇਜਰ ਸੋਨਾਲੀ ਦਾ ਧੰਨਵਾਦ ਕਰਦੇ ਅਤੇ ਉਨ੍ਹਾਂ ਦੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਦਿਲਜੀਤ ਕਹਿੰਦੇ ਹਨ ਕਿ ਸੋਨਾਲੀ ਉਨ੍ਹਾਂ ਦਾ ਕਾਫੀ ਕੰਮ ਸੰਭਾਲ ਲੈਂਦੇ ਹਨ ਜਿਸ ਕਾਰਨ ਉਹ ਅਸਾਨੀ ਨਾਲ ਆਪਣੇ ਕੰਸਰਟਸ ਤੇ ਸ਼ੋਅ ਆਦਿ ਕਰ ਪਾਉਂਦੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network