Nigerian 'ਤੇ ਛਾਇਆ ਦਿਲਜੀਤ ਦੋਸਾਂਝ ਦਾ ਜਾਦੂ, ਸਜ ਗਿਆ ਸਿੰਘ, ਹੱਥ ਜੋੜ ਕੇ ਬੁਲਾਈ ਫਤਹਿ, ਵੇਖ ਕੇ ਬਾਗੋਬਾਗ ਹੋਏ ਗਾਇਕ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਕਲ ਟੂਰ DIL-ILUMINATI TOUR ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿਲਜੀਤ ਦੋਸਾਂਝ ਆਪਣੇ ਇਸ ਟੂਰ ਰਾਹੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇੱਕ Nigerian 'ਤੇ ਦਿਲਜੀਤ ਦੋਸਾਂਝ ਦਾ ਜਾਦੂ ਨਜ਼ਰ ਆਇਆ ਤੇ ਉਹ ਦਸਤਾਰ ਸਜਾ ਕੇ ਗਾਇਕ ਨੂੰ ਮਿਲਣ ਲਈ ਪਹੁੰਚਾ।

By  Pushp Raj July 24th 2024 10:57 AM

 Diljit Dosanjh's magic Seen over Nigerian Man : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਕਲ ਟੂਰ DIL-ILUMINATI TOUR ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿਲਜੀਤ ਦੋਸਾਂਝ ਆਪਣੇ ਇਸ ਟੂਰ ਰਾਹੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇੱਕ Nigerian 'ਤੇ ਦਿਲਜੀਤ ਦੋਸਾਂਝ ਦਾ ਜਾਦੂ ਨਜ਼ਰ ਆਇਆ ਤੇ ਉਹ ਦਸਤਾਰ ਸਜਾ ਕੇ ਗਾਇਕ ਨੂੰ ਮਿਲਣ ਲਈ ਪਹੁੰਚਾ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਹਨ। 

View this post on Instagram

A post shared by Team Diljit Dosanjh (@teamdiljitglobal)


ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੇ ਵਿਦੇਸ਼ ਵਿੱਚ ਜਾਰੀ ਇਹ ਮਿਊਜ਼ਕਲ ਸ਼ੋਅ ਲਗਾਤਾਰ Sold Out ਚੱਲ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਹੀ ਨਹੀਂ ਸਗੋਂ ਵਿਦੇਸ਼ੀ ਲੋਕ ਵੀ ਪੰਜਾਬੀ ਸੰਗੀਤ ਤੇ ਦਿਲਜੀਤ ਦੀ ਇੱਕ ਝਲਕ ਪਾਉਣ ਲਈ ਸ਼ੋਅ ਵਿੱਚ ਪਹੁੰਚ ਰਹੇ ਹਨ।  

 ਦਿਲਜੀਤ ਦੋਸਾਂਝ ਆਪਣੇ ਇਸ ਟੂਰ ਰਾਹੀਂ ਪੰਜਾਬੀ ਭਾਸ਼ਾ, ਪੰਜਾਬੀ ਸੰਗੀਤ ਅਤੇ ਸੱਭਿਆਚਾਰ ਸਣੇ ਪੰਜਾਬੀਅਤ ਨੂੰ ਪ੍ਰਮੋਟ ਕਰਨ ਵਿੱਚ ਸਫਲ ਹੁੰਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਗਾਇਕ ਦੇ ਸ਼ੋਅ ਵਿੱਚ ਛੋਟੇ ਬੱਚੇ ਸਿੰਘ ਸਜ ਕੇ ਤੇ ਹੁਬਹੂ ਦਿਲਜੀਤ ਦਾ ਗੈਟਅਪ ਲੈ ਕੇ ਸ਼ੋਅ ਵਿੱਚ ਪਹੁੰਚ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਾਈਜ਼ੀਰੀਅਨ ਵਿਅਕਤੀ ਗਾਇਕ ਤੋਂ ਕਾਫੀ ਪ੍ਰਭਾਵਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਨਾਈਜ਼ੀਰੀਅਨ ਵਿਅਕਤੀ ਸਿਰ ਉੱਤੇ ਦਸਤਾਰ ਸਜਾ ਕੇ ਗਾਇਕ ਦਿਲਜੀਤ ਦੋਸਾਂਝ ਨੂੰ ਸ਼ੋਅ ਦੇ ਬੈਕ ਸਟੇਜ਼ ਉੱਤੇ ਮਿਲਣ ਪਹੁੰਚਿਆ। ਇਸ ਦੌਰਾਨ ਉਸ ਨੇ ਦਿਲਜੀਤ ਦੋਸਾਂਝ ਨੂੰ ਫਤਿਹ ਵੀ ਬੁਲਾਈ। ਇਸ ਵਿਅਕਤੀ ਨੂੰ ਵੇਖ ਕੇ ਦਿਲਜੀਤ ਦੋਸਾਂਝ ਕਾਫੀ ਖੁਸ਼ ਹੋ ਗਏ ਤੇ ਉਸ ਦੀ ਤਸਵੀਰ ਖਿੱਚਦੇ ਹੋਏ ਨਜ਼ਰ ਆਏ। ਇਸ ਦੌਰਾਨ ਗਾਇਕ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਆ ਸਾਡਾ ਵੀਰ ਵੀ ਸਿੰਘ ਸਜ ਗਿਆ।

View this post on Instagram

A post shared by DILJIT DOSANJH (@diljitdosanjh)

ਹੋਰ ਪੜ੍ਹੋ : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਹਸਪਤਾਲ ਤੋਂ ਸਾਂਝੀ ਕੀਤੀ ਨਵੀਂ ਤਸਵੀਰ, ਕਿਹਾ ਮੈਂ ਬਹੁਤ ਦਰਦ 'ਚ ਹਾਂ 

ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  ਇੱਕ ਯੂਜ਼ਰ ਨੇ ਲਿਖਿਆ, ' ਪੰਜਾਬੀ ਆ ਗਏ ਓਏ'। ਇੱਕ ਹੋਰ ਨੇ ਦਿਲਜੀਤ ਦੋਸਾਂਝ ਦੀ ਤਾਰੀਫ ਕਰਦਿਆਂ ਲਿਖਿਆ, 'ਪ੍ਰਾਊਡ ਆਨ ਯੂ ਦਿਲਜੀਤ '


Related Post