ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਹਸਪਤਾਲ ਤੋਂ ਸਾਂਝੀ ਕੀਤੀ ਨਵੀਂ ਤਸਵੀਰ, ਕਿਹਾ ਮੈਂ ਬਹੁਤ ਦਰਦ 'ਚ ਹਾਂ

ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਿਨਾ ਦਾ ਇਲਾਜ ਜਾਰੀ ਹੈ ਪਰ ਉਹ ਇਸ ਸਮੇਂ ਉਹ ਬੇਹੱਦ ਦਰਦ ਵਿੱਚ ਹੈ। ਅਦਾਕਾਰਾ ਨੇ ਹਾਲ ਹੀ 'ਚ ਹਸਪਤਾਲ ਤੋਂ ਆਪਣੀ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਦਰਦ ਨੂੰ ਬਿਆਨ ਕੀਤਾ ਹੈ।

Reported by: PTC Punjabi Desk | Edited by: Pushp Raj  |  July 24th 2024 10:33 AM |  Updated: July 24th 2024 10:33 AM

ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਹਸਪਤਾਲ ਤੋਂ ਸਾਂਝੀ ਕੀਤੀ ਨਵੀਂ ਤਸਵੀਰ, ਕਿਹਾ ਮੈਂ ਬਹੁਤ ਦਰਦ 'ਚ ਹਾਂ

Hina Khan Breast Cancer: ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ  ਰਹੀ ਹੈ। ਹਿਨਾ ਦਾ ਇਲਾਜ ਜਾਰੀ ਹੈ ਪਰ ਉਹ ਇਸ ਸਮੇਂ ਉਹ ਬੇਹੱਦ ਦਰਦ ਵਿੱਚ ਹੈ। ਅਦਾਕਾਰਾ ਨੇ ਹਾਲ ਹੀ 'ਚ ਹਸਪਤਾਲ ਤੋਂ ਆਪਣੀ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਦਰਦ ਨੂੰ ਬਿਆਨ ਕੀਤਾ ਹੈ। 

ਹੁਣ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹਸਪਤਾਲ 'ਚ ਇਲਾਜ ਦੇ ਸਮੇਂ ਦੀਆਂ ਹਨ ਅਤੇ ਉਹ ਪੂਰੀ ਹਿੰਮਤ ਨਾਲ ਆਪਣਾ ਇਲਾਜ ਕਰਵਾ ਰਹੀ ਹੈ। 

ਹਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਹਿਨਾ ਖਾਨ ਦਾ ਇਲਾਜ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਜਾਰੀ ਹੈ। ਇਸ ਦੌਰਾਨ ਉਹ ਪੂਰੀ ਹਿੰਮਤ ਨਾਲ ਆਪਣੇ ਆਪ ਨੂੰ ਸੰਭਾਲਦੇ ਹੋਏ ਆਪਣਾ ਇਲਾਜ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। 

'ਇਸ ਤਸਵੀਰ 'ਚ ਹਿਨਾ ਖ਼ਾਨ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਉਸ ਦੇ ਹੱਥਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਇਸ ਤੋਂ ਇਲਾਵਾ ਤਸਵੀਰ 'ਚ ਖਿੜਕੀ ਦੇ ਬਾਹਰ ਦਾ ਨਜ਼ਾਰਾ ਵੀ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ- ''ਬਸ ਇੱਕ ਦਿਨ ਹੋਰ, ਦੁਆ।'' 

ਹਿਨਾ ਖ਼ਾਨ ਨੇ ਇੱਕ ਹੋਰ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਆਪਣੀ ਹਾਲਤ ਦੱਸਦੇ ਹੋਏ ਲਿਖਿਆ ਹੈ ਕਿ 'ਮੈਂ ਲਗਾਤਾਰ ਦਰਦ 'ਚ ਹਾਂ... ਹਾਂ ਲਗਾਤਾਰ, ਹਰ ਇੱਕ ਸਕਿੰਟ... ਹੋ ਸਕਦਾ ਹੈ ਕਿ ਵਿਅਕਤੀ ਹੱਸ ਰਿਹਾ ਹੋਵੇ ਪਰ ਫਿਰ ਵੀ ਉਹ ਦਰਦ 'ਚ ਹੈ। ਹੋ ਸਕਦਾ ਹੈ ਕਿ ਵਿਅਕਤੀ ਨੇ ਕਿਤੇ ਵੀ ਇਸ ਗੱਲ ਦਾ ਪ੍ਰਗਟਾਵਾ ਨਾ ਕੀਤਾ ਹੋਵੇ ਪਰ ਫਿਰ ਵੀ ਉਸ ਨੂੰ ਦਰਦ ਹੋ ਸਕਦਾ ਹੈ।

ਹੋਰ ਪੜ੍ਹੋ : Bigg Boss OTT 3 ਦੇ ਮੇਕਰਸ ਨੇ ਅਰਮਾਨ ਤੇ ਕ੍ਰਤਿਕਾ ਦੀ ਵੀਡੀਓ ਦੇ ਮੁੱਦੇ 'ਤੇ ਮਹਿਲਾ ਆਗੂ ਦੇ ਦਾਅਵੇ ਨੂੰ ਕੀਤਾ ਖਾਰਜ, ਦਿੱਤੀ ਆਪਣੀ ਪ੍ਰਤੀਕਿਰਿਆ  

ਦੱਸ ਦਈਏ ਕਿ ਹਿਨਾ ਖਾਨ ਨੂੰ ਬੀਤੇ ਦਿਨੀਂ ਪਤਾ ਲੱਗਾ ਕਿ ਉਹ ਬ੍ਰੈਸਟ ਕੈਂਸਰ ਤੋਂ ਪੀੜਤ ਹੈ ਤੇ ਉਹ ਇਸ ਬਿਮਾਰੀ ਦੇ ਤੀਜੇ ਪੜਾਅ ਉੱਤੇ ਹੈ। ਅਦਾਕਾਰਾ ਦੇ ਫੈਨਜ਼ ਲਗਾਤਾਰ ਉਸ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ ਤੇ ਉਸ ਦੀ ਹੌਸਲਾ ਅਫਜਾਈ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network