ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਕੰਸਰਟ ਦੇ ਦੌਰਾਨ ਫੈਨ ਨੂੰ ਗਲੇ ਚੋਂ ਉਤਾਰ ਕੇ ਦਿੱਤੀ ਆਪਣੀ ਚੇਨ, ਵੀਡੀਓ ਹੋ ਰਿਹਾ ਵਾਇਰਲ
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਗਲੇ ਚੋਂ ਚੇਨ ਉਤਾਰ ਕੇ ਆਪਣੀ ਇੱਕ ਫੀਮੇਲ ਫੈਨ ਨੂੰ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ।
ਦਿਲਜੀਤ ਦੋਸਾਂਝ (Diljit Dosanjh) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਗਲੇ ਚੋਂ ਚੇਨ ਉਤਾਰ ਕੇ ਆਪਣੀ ਇੱਕ ਫੀਮੇਲ ਫੈਨ ਨੂੰ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
_1cdaae6202de203ba4591cab4198a8c1_1280X720.webp)
ਹੋਰ ਪੜ੍ਹੋ : ਪਿਤਾ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਰਾ ਅਲੀ ਖ਼ਾਨ ਭਰਾ ਇਬ੍ਰਾਹੀਮ ਦੇ ਨਾਲ ਗਿਫਟ ਲੈ ਕੇ ਪਹੁੰਚੀ, ਵੇਖੋ ਵੀਡੀਓ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਆਪਣੀ ਚੇਨ ਉਤਾਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕੰਸਰਟ ‘ਚ ਮੌਜੂਦ ਇਕ ਫੀਮੇਲ ਫੈਨ ਦੇ ਵੱਲ ਸੁੱਟਦੇ ਹਨ । ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਨਾਂਅ ਦੇ ਪੇਜ ‘ਤੇ ਸਾਂਝਾ ਕੀਤਾ ਗਿਆ ਹੈ ।
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਜਲਦ ਹੀ ਗਾਇਕ ਅਮਰੀਕੀ ਰੈਪਰ ਐੱਨ ਐੱਲ ਈ ਚੋਪਾ ਦੇ ਨਾਲ ਕੋਲੈਬਰੇਸ਼ਨ ਕਰਨ ਜਾ ਰਹੇ ਹਨ । ਜਿਸ ਦੀਆਂ ਕੁਝ ਤਸਵੀਰਾਂ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਦਿਲਜੀਤ ਦੋਸਾਂਝ ਇੱਕ ਤੋ ਬਾਅਦ ਇੱਕ ਆਪਣੇ ਪ੍ਰੋਜੈਕਟਸ ਦਾ ਐਲਾਨ ਕਰ ਰਹੇ ਹਨ ।ਹਾਲ ਹੀ ‘ਚ ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋੜੀ’ ਰਿਲੀਜ਼ ਹੋਈ ਸੀ ਜੋ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਸੀ ।