ਪਿਤਾ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਰਾ ਅਲੀ ਖ਼ਾਨ ਭਰਾ ਇਬ੍ਰਾਹੀਮ ਦੇ ਨਾਲ ਗਿਫਟ ਲੈ ਕੇ ਪਹੁੰਚੀ, ਵੇਖੋ ਵੀਡੀਓ

ਸੈਫ ਅਲੀ ਖ਼ਾਨ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਵੀ ਗਿਫ਼ਟ ਲੈ ਕੇ ਆਪਣੇ ਭਰਾ ਦੇ ਨਾਲ ਪਿਤਾ ਨੂੰ ਵਧਾਈ ਦੇਣ ਦੇ ਲਈ ਪਹੁੰਚੀ । ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੈਫ ਅਲੀ ਖ਼ਾਨ ਨੂੰ ਵਧਾਈ ਦੇਣ ਦੇ ਲਈ ਉਨ੍ਹਾਂ ਦੇ ਦੋਵੇਂ ਵੱਡੇ ਬੱਚੇ ਪਹੁੰਚੇ ਹਨ ।

Reported by: PTC Punjabi Desk | Edited by: Shaminder  |  August 16th 2023 04:35 PM |  Updated: August 16th 2023 04:35 PM

ਪਿਤਾ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਰਾ ਅਲੀ ਖ਼ਾਨ ਭਰਾ ਇਬ੍ਰਾਹੀਮ ਦੇ ਨਾਲ ਗਿਫਟ ਲੈ ਕੇ ਪਹੁੰਚੀ, ਵੇਖੋ ਵੀਡੀਓ

ਸੈਫ ਅਲੀ ਖ਼ਾਨ (Saif Ali khan) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਵੀ ਗਿਫ਼ਟ ਲੈ ਕੇ ਆਪਣੇ ਭਰਾ ਦੇ ਨਾਲ ਪਿਤਾ ਨੂੰ ਵਧਾਈ ਦੇਣ ਦੇ ਲਈ ਪਹੁੰਚੀ । ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੈਫ ਅਲੀ ਖ਼ਾਨ ਨੂੰ ਵਧਾਈ ਦੇਣ ਦੇ ਲਈ ਉਨ੍ਹਾਂ ਦੇ ਦੋਵੇਂ ਵੱਡੇ ਬੱਚੇ ਪਹੁੰਚੇ ਹਨ ।ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ  :  ਕੌਰ ਬੀ ਨੇ ਆਪਣੀ ਬੀਬੀ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਸਾਰਾ ਅਤੇ ਇਬ੍ਰਾਹੀਮ ਅੰਮ੍ਰਿਤਾ ਸਿੰਘ ਦੇ ਹਨ ਬੱਚੇ 

ਸਾਰਾ ਅਲੀ ਖ਼ਾਨ ਅਤੇ ਇਬ੍ਰਾਹੀਮ ਸੈਫ ਅਲੀ ਖ਼ਾਨ ਦੇ ਪਹਿਲੇ ਵਿਆਹ ਤੋਂ ਹੋਏ ਬੱਚੇ ਹਨ । ਕਰੀਨਾ ਕਪੂਰ ਖ਼ਾਨ ਦੇ ਨਾਲ ਵਿਆਹ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਸਾਰਾ ਅਲੀ ਖ਼ਾਨ ਅਤੇ ਇਬ੍ਰਾਹੀਮ ।

ਪਰ ਦੋਵਾਂ ਦਾ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਅਤੇ ਕੁਝ ਸਾਲਾਂ ਬਾਅਦ ਹੀ ਦੋਵੇਂ ਵੱਖ ਹੋ ਗਏ ਸਨ ।ਜਿਸ ਤੋਂ ਬਾਅਦ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦਰਮਿਆਨ ਨਜ਼ਦੀਕੀਆਂ ਵਧ ਗਈਆਂ ਅਤੇ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ । ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਦੇ ਨਾਲ ੨੦੧੨ ‘ਚ ਵਿਆਹ ਕਰਵਾ ਲਿਆ ਸੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network