ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

ਕਰੀਨਾ ਕਪੂਰ ਦੇ ਪਤੀ ਸੈਫ ਅਲੀ ਖ਼ਾਨ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਨੂੰ ਸਾਂਝਾ ਕੀਤਾ ਹੈ । ਜਿਸ ਨੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਦੇ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

Written by  Shaminder   |  August 16th 2023 02:10 PM  |  Updated: August 16th 2023 02:10 PM

ਕਰੀਨਾ ਕਪੂਰ ਨੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

ਕਰੀਨਾ ਕਪੂਰ ਦੇ ਪਤੀ ਸੈਫ ਅਲੀ ਖ਼ਾਨ (Saif Ali khan) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਨੂੰ ਸਾਂਝਾ ਕੀਤਾ ਹੈ । ਜਿਸ ਨੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਦੇ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਸ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇਸ ਤਸਵੀਰ ਨੂੰ ਮੇਰੇ ਪਤੀ ਨੇ ਚੁਣਿਆ ਹਾਲਾਂਕਿ ਉਹ ਮੇਰੇ ਸਾਹਮਣੇ ਮੁਸਕਰਾ ਰਿਹਾ ਹੈ । ਮੇਰੇ ਪ੍ਰੇਮੀ ਨੂੰ ਜਨਮਦਿਨ ਦੀਆਂ ਮੁਬਾਰਕਾਂ । ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੂੰ ਫੈਨਸ ਵੀ ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਹਨ । 

ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਨੇ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਤਿਰੰਗਾ, ਪਰ ਇਸ ਵਜ੍ਹਾ ਕਰਕੇ ਕੀਤਾ ਗਿਆ ਟ੍ਰੋਲ

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਲਵ ਸਟੋਰੀ 

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਮੁਲਾਕਾਤ ਇੱਕ ਸਟੂਡੀਓ ‘ਚ ਹੋਈ ਸੀ । ਇੱਥੋਂ ਹੀ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ ।ਜਿਸ ਤੋਂ ਬਾਅਦ ਦੋਵਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ । ਦੋਵਾਂ ਦੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਅੰਮ੍ਰਿਤਾ ਸਿੰਘ ਤੋਂ ਸੈਫ ਅਲੀ ਖ਼ਾਨ ਨੇ ਤਲਾਕ ਲੈ ਲਿਆ ਸੀ ।

ਦੋਵਾਂ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਓਮਕਾਰਾ, ਟਸ਼ਨ, ਕੁਰਬਾਨ, ਏਜੰਟ ਵਿਨੋਦ ਵਰਗੀਆਂ ਫ਼ਿਲਮਾਂ ਸ਼ਾਮਿਲ ਸਨ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਆਏ ਅਤੇ ਆਖਿਰਕਾਰ ਦੋਵਾਂ ਦਾ ਪਿਆਰ ਪਰਵਾਨ ਚੜਿਆ ਅਤੇ 2012 ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ।ਦੋਵਾਂ ਦੇ ਦੋ ਪੁੱਤਰ ਹਨ ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network