ਮਨਕਿਰਤ ਔਲਖ (Mankirt Aulakh) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋਇਆ ਹੈ । ਇਸ ਵੀਡੀਓ ‘ਚ ਮਨਕਿਰਤ ਔਲਖ ਜ਼ਖਮੀ (Injured) ਹਾਲਤ ‘ਚ ਨਜ਼ਰ ਆ ਰਹੇ ਹਨ । ਜਿਸ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਵੀ ਪ੍ਰੇਸ਼ਾਨ ਹੋ ਗਏ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੀ ਅੱਖ ਦੇ ਕੋਲ ਸੱਟ ਲੱਗੀ ਹੋਈ ਹੈ ਅਤੇ ਖੂਬਨ ਵਗਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਯੂਪੀ’ ਇਸ ਦੇ ਨਾਲ ਹੀ ਗਾਇਕ ਨੇ ਹਾਸੇ ਅਤੇ ਰੋਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ।
/ptc-punjabi/media/post_attachments/65576819c31d9603744c1ceb30ce31629ea8d183edadf9fb9bf075246dbcf1dc.webp)
ਹੋਰ ਪੜ੍ਹੋ : ਭਾਈ ਹਰਜਿੰਦਰ ਸਿੰਘ ਜੀ ਨੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਕੀਤੇ ਦਰਸ਼ਨ
ਮਨਕਿਰਤ ਔਲਖ ਦੀ ਹਾਲਤ ਵੇਖ ਪਰੇਸ਼ਾਨ ਹੋਏ ਫੈਨਸ
ਮਨਕਿਰਤ ਔਲਖ ਦੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਫੈਨਸ ਵੀ ਪ੍ਰੇਸ਼ਾਨ ਹੋ ਗਏ ਹਨ । ਉਨ੍ਹਾਂ ਨੇ ਕਮੈਂਟਸ ਕਰਕੇ ਮਨਕਿਰਤ ਔਲਖ ਦੇ ਬਾਰੇ ਪੁੱਛਿਆ ਹੈ। ਪਰ ਮਨਕਿਰਤ ਔਲਖ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਉਹ ਕਿਸੇ ਪ੍ਰੋਜੈਕਟ ‘ਚ ਕੰਮ ਕਰ ਰਹੇ ਹਨ । ਜਿਸ ਦਾ ਇਹ ਵੀਡੀਓ ਹਿੱਸਾ ਹੋ ਸਕਦਾ ਹੈ।
/ptc-punjabi/media/post_attachments/539f43992528efd727a8828d44157d2b70b127a12ca3232b761153870e461c3b.webp)
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗੇ ।ਜਿਸ ‘ਚ ਅੱਠ ਰਫਲਾਂ, ਕੋਕਾ, ਗੈਂਗਲੈਂਡ, ਜੇਲ੍ਹ, ਭਾਬੀ ਸਣੇ ਕਈ ਹਿੱਟ ਗੀਤ ਇਨ੍ਹਾਂ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
/ptc-punjabi/media/post_banners/8d28b9f41ca175d1ab212dd718e4a0684713cfd43bde6482d615d1bbb8448b17.webp)
ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਮਨਕਿਰਤ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣਗੇ ।ਜਿਸ ਦਾ ਐਲਾਨ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਕੀਤਾ ਸੀ । ਮਨਕਿਰਤ ਔਲ਼ਖ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਭਲਵਾਨੀ ਕਰਦੇ ਹੁੰਦੇ ਸਨ ।
View this post on Instagram