ਫਿਰੋਜ਼ ਖ਼ਾਨ ਨੇ ਪਹਿਲੀ ਵਾਰ ਆਪਣੇ ਪਰਿਵਾਰ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ
ਪੰਜਾਬੀ ਇੰਡਸਟਰੀ ‘ਚ ਆਪਣੀ ਸੁਰੀਲੀ ਤੇ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਫ਼ਿਰੋਜ਼ ਖ਼ਾਨ (Feroz Khan)ਨੇ ਨਵੇਂ ਸਾਲ ਦੇ ਮੌਕੇ ‘ਤੇ ਆਪਣੇ ਪਰਿਵਾਰ ਦੇ ਨਾਲ ਪਹਿਲੀ ਵਾਰ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਫੈਨਸ ਦੇ ਨਾਲ ਨਾਲ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਗਾਇਕ ਨੂੰ ਨਵੇਂ ਸਾਲ ਦੀ ਵਧਾਈ ਦੇ ਰਹੇ ਹਨ ।
/ptc-punjabi/media/media_files/N48Nlbu1jiSyrZufPKOE.jpg)
ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਮਾਂ ਨੂੰ ਦਿੱਤੀ ਵਧਾਈ
ਫਿਰੋਜ਼ ਖ਼ਾਨ ਦਾ ਵਰਕ ਫ੍ਰੰਟ
ਫਿਰੋਜ਼ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਦਿਲ, ਜ਼ਮਾਨਾ, ਫਸਲੀ ਬਟੇਰੇ, ਪਿਆਰ ਦੀ ਦੁਹਾਈ,ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ, ਤੇਰੀ ਸਹੁੰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
View this post on Instagram
/ptc-punjabi/media/media_files/8uUuXKKdYqhRwstSgYDZ.jpg)
ਫਿਰੋਜ਼ ਖ਼ਾਨ ਦਾ ਜਨਮ 1975 ਨੂੰ ਫਗਵਾੜਾ ‘ਚ ਹੋਇਆ ਅਤੇ 1995 ‘ਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । 2015 ‘ਚ ਉਨ੍ਹਾਂ ਨੇ ਜੁਗਾੜੀ ਡਾਟ ਕਾਮ ਫ਼ਿਲਮ ‘ਚ ਕੰਮ ਵੀ ਕੀਤਾ ਹੈ । ਉਨ੍ਹਾਂ ਨੇ ਮਾਂ ‘ਤੇ ਵੀ ਗੀਤ ਗਾਇਆ ਹੈ । ਜੋ ਕਿ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । ਇਸ ਤੋਂ ਇਲਾਵਾ ਹੁਣ ਤੱਕ ਉਹ ਅਨੇਕਾਂ ਹੀ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ ।
View this post on Instagram