ਪਰਵੀਨ ਭਾਰਟਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਮਾਂ ਨੂੰ ਦਿੱਤੀ ਵਧਾਈ
ਪਰਵੀਨ ਭਾਰਟਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਮਾਂ ਨੂੰ ਦਿੱਤੀ ਵਧਾਈ
ਗਾਇਕਾ ਪਰਵੀਨ ਭਾਰਟਾ (Parveen Bharta)ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ।ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ‘ਹੈਪੀ ਬਰਥਡੇ ਮਾਂ, ਲਵ ਯੂ ਬਹੁਤ ਸਾਰਾ, ਤੁਸੀਂ ਹਮੇਸ਼ਾ ਹੱਸਦੇ ਤੇ ਤੰਦਰੁਸਤ ਰਹੋ, ਦੁਨੀਆ ਦੀ ਹਰ ਇੱਕ ਮਾਂ ਸਦਾ ਸਲਾਮਤ ਰਹੇ’। ਜਿਉਂ ਹੀ ਪਰਵੀਨ ਭਾਰਟਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
/ptc-punjabi/media/post_attachments/ldXNOMnYDbX1DbqMILDB.webp)
ਹੋਰ ਪੜ੍ਹੋ : ਅਦਾਕਾਰ ਸੰਜੇ ਦੱਤ ਨੇ ਪਰਿਵਾਰ ਦੇ ਨਾਲ ਦੁਬਈ ‘ਚ ਮਨਾਇਆ ਨਵਾਂ ਸਾਲ, ਤਸਵੀਰਾਂ ਕੀਤੀਆਂ ਸਾਂਝੀਆਂ
ਪਰਵੀਨ ਭਾਰਟਾ ਦਾ ਵਰਕ ਫ੍ਰੰਟ ਪਰਵੀਨ ਭਾਰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗਾਇਕੀ ਦੇ ਖੇਤਰ ‘ਚ ਪਰਵੀਨ ਭਾਰਟਾ ਨੂੰ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ ।
/ptc-punjabi/media/post_attachments/xeknauxs5YNZuYzoxGl7.webp)
ਉਸ ਦੇ ਪਰਿਵਾਰ ਵਾਲੇ ਖ਼ਾਸ ਕਰਕੇ ਉਨ੍ਹਾਂ ਦੇ ਚਾਚਾ ਜੀ ਨਹੀਂ ਸੀ ਚਾਹੁੰਦੇ ਕਿ ਉਹ ਗਾਇਕੀ ਦੇ ਖੇਤਰ ‘ਚ ਆਉਣ । ਪਰ ਇਸ ਦੇ ਬਾਵਜੂਦ ਗਾਇਕਾ ਨੇ ਜ਼ਿੰਦਗੀ ‘ਚ ਕਦੇ ਵੀ ਹਾਰ ਨਹੀਂ ਮੰਨੀ ਅਤੇ ਸੰਘਰਸ਼ ਕਰਦੇ ਰਹੇ ਅਤੇ ਆਖਿਰਕਾਰ ਗਾਇਕੀ ਦੇ ਖੇਤਰ ‘ਚ ਮੁਕਾਮ ਹਾਸਲ ਕੀਤਾ ।
ਪਰਵੀਨ ਭਾਰਟਾ ਦੀ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪਰਵੀਨ ਭਾਰਟਾ ਨੇ ਕੁਝ ਸਾਲ ਪਹਿਲਾਂ ਸ਼ਰਨ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਕੁਝ ਸਾਲ ਬਾਅਦ ਤੱਕ ਤਾਂ ਉਨ੍ਹਾਂ ਨੇ ਇੰਡਸਟਰੀ ਤੋਂ ਵੀ ਦੂਰੀ ਬਣਾ ਲਈ ਸੀ । ਕਿਉਂਕਿ ਪਰਿਵਾਰਕ ਜ਼ਿੰਮੇਵਾਰੀਆਂ ‘ਚ ਪਰਵੀਨ ਭਾਰਟਾ ਏਨੇਂ ਕੁ ਰੁੱਝ ਗਏ ਸਨ ਕਿ ਕੁਝ ਸਮਾਂ ਉਹ ਗਾਇਕੀ ਤੋਂ ਦੂਰ ਰਹੇ । ਉਨ੍ਹਾਂ ਦਾ ਇੱਕ ਬੇਟਾ ਹੈ ਅਤੇ ਇੱਕ ਧੀ ਹੈ । ਧੀ ਦਾ ਬੀਤੇ ਦਿਨੀਂ ਉਨ੍ਹਾਂ ਨੇ ਜਨਮ ਦਿਨ ਵੀ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
