ਫ਼ਿਲਮ ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ’, ‘ਪੰਜਾਬ ਬੋਲਦਾ’ ਵਰਗੀਆਂ ਫ਼ਿਲਮਾਂ ਬਨਾਉਣ ਵਾਲੇ ਫ਼ਿਲਮ ਡਾਇਰੈਕਟਰ ਰਵਿੰਦਰ ਪੀਪਟ ਦਾ ਦਿਹਾਂਤ

ਕਈ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਫ਼ਿਲਮ ਡਾਇਰੈਕਟਰ ਰਵਿੰਦਰ ਪੀਪਟ ਦਾ ਦਿਹਾਂਤ ਹੋ ਗਿਆ ਹੈ । ਉਹ ਕੈਂਸਰ ਦੇ ਨਾਲ ਪੀੜਤ ਸਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।

By  Shaminder October 19th 2023 02:20 PM

ਕਈ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਫ਼ਿਲਮ ਡਾਇਰੈਕਟਰ ਰਵਿੰਦਰ ਪੀਪਟ ਦਾ ਦਿਹਾਂਤ ਹੋ ਗਿਆ ਹੈ । ਉਹ ਕੈਂਸਰ ਦੇ ਨਾਲ ਪੀੜਤ ਸਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।ਉਨ੍ਹਾਂ ਨੇ ਨੀਰੂ ਬਾਜਵਾ ਦੇ ਨਾਲ ‘ਰੱਬ ਨੇ ਬਣਾਈਆਂ ਜੋੜੀਆਂ’ ਅਤੇ ‘ਪੰਜਾਬ ਬੋਲਦਾ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ  ।ਇਸ ਤੋਂ ਇਲਾਵਾ ਉਨ੍ਹਾਂ ਨੇ ‘ਕੈਦ ਮੇਂ ਹੈ ਬੁਲਬੁਲ’ ਅਤੇ ‘ਘਰ ਆਇਆ ਪ੍ਰਦੇਸੀ’ ਵਰਗੀਆਂ ਫ਼ਿਲਮਾਂ ਵੀ ਬਣਾਈਆਂ ਸਨ ।


ਹੋਰ ਪੜ੍ਹੋ :  ਸੰਨੀ ਦਿਓਲ ਦੇ ਜਨਮ ਦਿਨ ‘ਤੇ ਪੁੱਤਰ ਕਰਣ,ਰਾਜਵੀਰ ਅਤੇ ਭਰਾ ਬੌਬੀ ਦਿਓਲ ਨੇ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

ਹਾਰਟ ਅਟੈਕ ਕਾਰਨ ਹੋਇਆ ਦਿਹਾਂਤ

ਰਵਿੰਦਰ ਪੀਪਟ ਦਾ ਦਿਹਾਂਤ ਹਾਰਟ ਅਟੈਕ ਦੇ ਕਾਰਨ ਹੋਇਆ ਹੈ । ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਖਬਰਾਂ ਮੁਤਾਬਕ ਉਨ੍ਹਾਂ ਨੂੰ ਕੈਂਸਰ ਸੀ । ਉਨ੍ਹਾਂ ਨੇ ‘ਵਾਰਿਸ’ ਫ਼ਿਲਮ ਨੂੰ ਡਾਇਰੈਕਟ ਕੀਤਾ ਸੀ ।


ਇਸ ਫ਼ਿਲਮ ‘ਚ ਸਮਿਤਾ ਪਾਟਿਲ, ਰਾਜ ਬੱਬਰ ਅਤੇ ਅੰਮ੍ਰਿਤਾ ਸਿੰਘ ਵਰਗੇ ਕਲਾਕਾਰ ਸਨ । ਇਸ ਤੋਂ ਇਲਾਵਾ ਡਾਇਰੈਕਟਰ ਨੇ ‘ਲਾਵਾ’ ਫ਼ਿਲਮ ਵੀ ਬਣਾਈ ਸੀ । ਜਿਸ ‘ਚ ਡਿੰਪਲ ਕਪਾਡੀਆ, ਆਸ਼ਾ ਪਾਰੇਖ ਸਣੇ ਕਈ ਕਲਾਕਾਰ ਨਜ਼ਰ ਆਏ ਸਨ । 



Related Post