ਗੁਰਚੇਤ ਚਿੱਤਰਕਾਰ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਗਾਇਕ ਚਮਕੀਲੇ ਦੀ ਤੁਲਨਾ, ਅਦਾਕਾਰ ਨੇ ਦੱਸੀ ਵਜ੍ਹਾ

ਅਦਾਕਾਰ ਨੇ ਮਰਹੂਮ ਸਿੱਧੂ ਮੂਸੇਵਾਲਾ ਦੀ ਤੁਲਨਾ ਪੰਜਾਬੀ ਗਾਇਕ ਚਮਕੀਲੇ ਦੇ ਨਾਲ ਕੀਤੀ ਹੈ । ਆਓ ਜਾਣਦੇ ਹਾਂ ਚਮਕੀਲੇ ਦੇ ਨਾਲ ਗੁਰਚੇਤ ਚਿੱਤਰਕਾਰ ਨੇ ਕਿਉਂ ਕੀਤੀ ਮਰਹੂਮ ਸਿੱਧੂ ਮੂਸੇਵਾਲਾ ਦੀ ਤੁਲਨਾ।

By  Shaminder April 12th 2023 10:03 AM -- Updated: April 12th 2023 11:09 AM

ਗੁਰਚੇਤ ਚਿੱਤਰਕਾਰ (Gurchet Chitarkar) ਨੇ ਬੀਤੇ ਦਿਨ ਇੱਕ ਪੋਸਟ ਸਾਂਝੀ ਕੀਤੀ ਸੀ । ਇਸ ਪੋਸਟ ਤੋਂ ਬਾਅਦ ਅਦਾਕਾਰ ਚਰਚਾ ‘ਚ ਆ ਗਿਆ ਹੈ । ਕਿਉਂਕਿ ਗੁਰਚੇਤ ਚਿੱਤਰਕਾਰ ਨੇ  ਮਰਹੂਮ ਸਿੱਧੂ ਮੂਸੇਵਾਲਾ (Sidhu Moose wala)ਦੀ ਤੁਲਨਾ ਪੰਜਾਬੀ ਗਾਇਕ ਚਮਕੀਲੇ ਦੇ ਨਾਲ ਕੀਤੀ ਹੈ । ਆਓ ਜਾਣਦੇ ਹਾਂ ਚਮਕੀਲੇ ਦੇ ਨਾਲ ਗੁਰਚੇਤ ਚਿੱਤਰਕਾਰ ਨੇ ਕਿਉਂ ਕੀਤੀ ਮਰਹੂਮ ਸਿੱਧੂ ਮੂਸੇਵਾਲਾ ਦੀ ਤੁਲਨਾ। 



ਹੋਰ ਪੜ੍ਹੋ : ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ‘ਚ ‘ਬਾਬਾ ਨਾਨਕ’ ਧਾਰਮਿਕ ਗੀਤ ਰਿਲੀਜ਼

ਸਿੱਧੂ ਮੂਸੇਵਾਲਾ ਦੀ ਸ਼ੌਹਰਤ ਹਜ਼ਮ ਨਹੀਂ ਹੋਈ 

ਗੁਰਚੇਤ ਚਿੱਤਰਕਾਰ ਨੇ ਕਿਹਾ ਕਿ ਜਿਸ ਵੇਲੇ ਮੇਰਾ ਵਿਆਹ ਹੋਇਆ ਸੀ ਤਾਂ ਉਸ ਵੇਲੇ ਚਮਕੀਲੇ ਦਾ ਅਖਾੜਾ ਲਗਵਾਉਣਾ ਸੀ ।ਪਰ ਉਦੋਂ ਡੇਟਸ ਨਾ ਮਿਲਣ ਕਾਰਨ ਸਾਨੂੰ ਵਿਆਹ ਦੀ ਤਰੀਕ ਅੱਗੇ ਪਿੱਛੇ ਕੀਤੀ ਗਈ ਸੀ । ਉਸ   ਵੀ ਬਾਕੀ ਕਲਾਕਾਰ ਮੱਖੀਆਂ ਮਾਰਦੇ ਹੁੰਦੇ ਸਨ । ਉਸ ਦੀ ਸ਼ੌਹਰਤ ਵੀ ਕਲਾਕਾਰਾਂ ਨੂੰ ਹਜ਼ਮ ਨਹੀਂ ਹੋਈ ਅਤੇ ਉਸ ਨੂੰ ਮਰਵਾਇਆ ਗਿਆ ਸੀ ।



ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਸ਼ੌਹਰਤ ਵੀ ਕਈ ਲੋਕਾਂ ਨੂੰ ਹਜ਼ਮ ਨਹੀਂ ਹੋਈ । ਕਿਉਂਕਿ ਉਸ ਨੇ ਇੰਡਸਟਰੀ ਦੇ ਕਹਿੰਦੇ ਕਹਾਉਂਦੇ ਗਾਇਕਾਂ ਨੂੰ ਖੂੰਜੇ ਲਗਾ ਦਿੱਤਾ ਸੀ ।ਉਸਦੀ ਸ਼ੌਹਰਤ ਕਲਾਕਾਰਾਂ ਨੂੰ ਹਜ਼ਮ ਨਹੀਂ ਹੋਈ ਅਤੇ ਉਸ ਨੂੰ ਮਰਵਾਇਆ ਗਿਆ ।


ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਨੇ ਵੀ ਕਹਿੰਦੇ ਕਹਾਉਂਦਿਆਂ ਨੂੰ ਖੂੰਜੇ ਲਾ ਦਿੱਤਾ ਸੀ, ਉਸ ਦੀ ਸ਼ੌਹਰਤ ਵੀ ਕਿਸੇ ਕਲਾਕਾਰ ਨੂੰ ਹਜ਼ਮ ਨਹੀਂ ਹੋਈ, ਮੰਨੋ ਚਾਹੇ ਨਾ ਮੰਨੋ ਜੱਟ ਨਾਲ ਵੀ ਚਮਕੀਲੇ ਵਾਲੀ ਹੋਈ ਆ। ਚਮਕੀਲਾ ਅਮਰ ਹੈ ਤੇ ਮੂਸੇਵਾਲਾ ਵੀ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।'



Related Post