ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ‘ਚ ‘ਬਾਬਾ ਨਾਨਕ’ ਧਾਰਮਿਕ ਗੀਤ ਰਿਲੀਜ਼
ਬਾਬਾ ਗੁਲਾਬ ਸਿੰਘ (Baba Gulab Singh Ji) ਜੀ ਦੀ ਆਵਾਜ਼ ‘ਚ ਧਾਰਮਿਕ ਗੀਤ ‘ਬਾਬਾ ਨਾਨਕ’ (Baba Nanak) ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ‘ਚ ਬਾਬਾ ਗੁਲਾਬ ਸਿੰਘ ਨੇ ਬਾਬਾ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਧਾਰਮਿਕ ਗੀਤ ‘ਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ ।
ਹੋਰ ਪੜ੍ਹੋ : ਗੁਰਚੇਤ ਚਿੱਤਰਕਾਰ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਗਾਇਕ ਚਮਕੀਲੇ ਦੀ ਤੁਲਨਾ, ਅਦਾਕਾਰ ਨੇ ਦੱਸੀ ਵਜ੍ਹਾ
ਗੀਤ ਨੂੰ ਮਿਊੁਜ਼ਿਕ ਬਲੈਕ ਵਾਇਰਸ ਦੇ ਵੱਲੋਂ ਦਿੱਤਾ ਗਿਆ ਹੈ । ਜਦੋਂਕਿ ਗੀਤ ਦੇ ਬੋਲ ਰੌਨੀ ਅੰਜਲੀ ਅਤੇ ਗਿੱਲ ਮਛਰਾਈ ਦੇ ਵੱਲੋਂ ਲਿਖੇ ਗਏ ਹਨ ।
ਧਾਰਮਿਕ ਗੀਤ ਸਰੋਤਿਆਂ ਨੂੰ ਆ ਰਿਹਾ ਪਸੰਦ
ਇਹ ਧਾਰਮਿਕ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ । ਇਸਦੇ ਵੀਡੀਓ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਤਿਆਰ ਕੀਤਾ ਗਿਆ ਹੈ । ਬਾਬਾ ਗੁਲਾਬ ਸਿੰਘ ਜੀ ਧਰਮ ਪ੍ਰਚਾਰਕ ਹਨ ਅਤੇ ਅਕਸਰ ਆਪਣੇ ਕੀਰਤਨ ਦੇ ਵੀਡੀਓ ਵੀ ਉਹ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਕੱਢੇ ਹਨ । ਇਸ ਦੇ ਨਾਲ ਹੀ ਕੰਵਰ ਗਰੇਵਾਲ ਦੇ ਨਾਲ ਵੀ ਉਨ੍ਹਾਂ ਨੇ ਕਈ ਧਾਰਮਿਕ ਗੀਤ ਕੱਢੇ ਹਨ ।
ਅਦਾਕਾਰ ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡੀਓ
ਅਦਾਕਾਰ ਬਿੰਨੂ ਢਿੱਲੋਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ‘ਚ ਗਾਏ ਇਸ ਧਾਰਮਿਕ ਗੀਤ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
- PTC PUNJABI