ਗੁਰਨਾਮ ਭੁੱਲਰ ਨੇ ਆਪਣੇ ਵਿਆਹ ‘ਚ ਜਾਗੋ ਦੌਰਾਨ ਗਾਏ ਗੀਤ, ਪਾਈਆਂ ਬੋਲੀਆਂ, ਵੇਖੋ ਵੀਡੀਓ
ਗੁਰਨਾਮ ਭੁੱਲਰ ਦਾ ਬੀਤੇ ਦਿਨੀਂ ਵਿਆਹ ਹੋ ਗਿਆ । ਇਸ ਵਿਆਹ ‘ਚ ਗੁਰਨਾਮ ਭੁੱਲਰ ਦੇ ਨਜ਼ਦੀਕੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਇਸ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਗੁਰਨਾਮ ਭੁੱਲਰ ਦੇ ਵਿਆਹ ਦੇ ਸਮੇਂ ਕੱਢੀ ਗਈ ਜਾਗੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
ਗੁਰਨਾਮ ਭੁੱਲਰ (Gurnam Bhullar)ਦਾ ਬੀਤੇ ਦਿਨੀਂ ਵਿਆਹ ਹੋ ਗਿਆ । ਇਸ ਵਿਆਹ ‘ਚ ਗੁਰਨਾਮ ਭੁੱਲਰ ਦੇ ਨਜ਼ਦੀਕੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਇਸ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਗੁਰਨਾਮ ਭੁੱਲਰ ਦੇ ਵਿਆਹ ਦੇ ਸਮੇਂ ਕੱਢੀ ਗਈ ਜਾਗੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਗੁਰਨਾਮ ਭੁੱਲਰ ਬੋਲੀਆਂ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਕਿਮੀ ਵਰਮਾ ਨੇ ਆਪਣੀ ਨਾਨੀ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਨੂੰ ਆ ਰਹੀ ਪਸੰਦ
ਗੁਰਨਾਮ ਭੁੱਲਰ ਨੇ ਚੁੱਪ ਚੁਪੀਤੇ ਕਰਵਾਇਆ ਵਿਆਹ
ਗੁਰਨਾਮ ਭੁੱਲਰ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ । ਇਸ ਦੀ ਖ਼ਬਰ ਤੱਕ ਕਿਸੇ ਨੂੰ ਨਹੀਂ ਸੀ ਲੱਗੀ, ਪਰ ਜਦੋਂ ਤਸਵੀਰਾਂ ਵਾਇਰਲ ਹੋਈਆਂ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਗੁਰਨਾਮ ਭੁੱਲਰ ਨੇ ਵਿਆਹ ਕਰਵਾ ਲਿਆ ਹੈ ।ਇਸ ਤੋਂ ਪਹਿਲਾਂ ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ।

ਜਿਸ ਤੋਂ ਫੈਨਸ ਨੂੰ ਇਹੀ ਲੱਗਿਆ ਕਿ ਸ਼ਾਇਦ ਇਹ ਤਸਵੀਰਾਂ ਅਤੇ ਵੀਡੀਓ ਉਨ੍ਹਾਂ ਦੇ ਕਿਸੇ ਸ਼ੂਟ ਦੇ ਦੌਰਾਨ ਦੀਆਂ ਹਨ ।ਪਰ ਜਦੋਂ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਫੈਨਸ ਦੇ ਇਨ੍ਹਾਂ ਕਿਆਸਾਂ ‘ਤੇ ਫੁਲ ਸਟੌਪ ਲੱਗ ਗਿਆ ।

ਗੁਰਨਾਮ ਭੁੱਲਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਰਿੰਦਾ ਪਾਰ ਗਿਆ’ ਨੂੰ ਲੈ ਕੇ ਚਰਚਾ ‘ਚ ਹਨ ਅਤੇ ਜਲਦ ਹੀ ਉਹ ਆਪਣੀ ਨਵੀਂ ਰੋਜ਼, ਰੋਜ਼ੀ ਤੇ ਗੁਲਾਬ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ ।