ਗੁਰਨਾਮ ਭੁੱਲਰ ਦੇ ਵਿਆਹ ਦੀ ਪੂਰੀ ਵੀਡੀਓ ਆਈ ਸਾਹਮਣੇ, ਵੇਖੋ ਵੀਡੀਓ

ਗੁਰਨਾਮ ਭੁੱਲਰ ਦਾ ਬੀਤੇ ਦਿਨੀਂ ਵਿਆਹ ਹੋ ਗਿਆ ਹੈ । ਇਸ ਵਿਆਹ ‘ਚ ਗੁਰਨਾਮ ਭੁੱਲਰ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਸਾਕ ਸਬੰਧੀ ਹੀ ਸ਼ਾਮਿਲ ਹੋਏ । ਇੰਡਸਟਰੀ ਦਾ ਕੋਈ ਵੀ ਸ਼ਖਸ ਉਨ੍ਹਾਂ ਦੇ ਵਿਆਹ ‘ਚ ਨਜ਼ਰ ਨਹੀਂ ਆਇਆ ।

Written by  Shaminder   |  November 27th 2023 12:30 PM  |  Updated: November 27th 2023 12:30 PM

ਗੁਰਨਾਮ ਭੁੱਲਰ ਦੇ ਵਿਆਹ ਦੀ ਪੂਰੀ ਵੀਡੀਓ ਆਈ ਸਾਹਮਣੇ, ਵੇਖੋ ਵੀਡੀਓ

ਗੁਰਨਾਮ ਭੁੱਲਰ (Gurnam Bhullar) ਦਾ ਬੀਤੇ ਦਿਨੀਂ ਵਿਆਹ (Wedding Video) ਹੋ ਗਿਆ ਹੈ । ਇਸ ਵਿਆਹ ‘ਚ ਗੁਰਨਾਮ ਭੁੱਲਰ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਸਾਕ ਸਬੰਧੀ ਹੀ ਸ਼ਾਮਿਲ ਹੋਏ । ਇੰਡਸਟਰੀ ਦਾ ਕੋਈ ਵੀ ਸ਼ਖਸ ਉਨ੍ਹਾਂ ਦੇ ਵਿਆਹ ‘ਚ ਨਜ਼ਰ ਨਹੀਂ ਆਇਆ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਗੁਰਨਾਮ ਭੁੱਲਰ ਆਪਣੀ ਪਤਨੀ ਦੇ ਲਈ ਗੀਤ ਗਾਉਂਦੇ ਹੋਏ ਨਜ਼ਰ ਆਏ ਸਨ । ਵਿਆਹ ‘ਚ ਗਾਇਕ ਹਰਭਜਨ ਮਾਨ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ ।

ਹੋਰ ਪੜ੍ਹੋ :  ਅੱਜ ਹੈ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਜਾਣੋ ਕਿਵੇਂ ਪੂਰੀ ਮਨੁੱਖਤਾ ਨੂੰ ਭਰਮ ਭੁਲੇਖਿਆਂ ਚੋਂ ਕੱਢ ਕੇ ਗੁਰੁ ਸਾਹਿਬ ਨੇ ਪਾਇਆ ਸਿੱਧੇ ਰਸਤੇ

ਹੁਣ ਗੁਰਨਾਮ ਭੁੱਲਰ ਦੇ ਵਿਆਹ ਦਾ ਪੂਰਾ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਗਾਇਕ ਦੇ ਵਿਆਹ ਦੀਆਂ ਝਲਕੀਆਂ ਹਨ । ਉਨ੍ਹਾਂ ਦੀਆਂ ਲਾਵਾਂ ਤੋਂ ਲੈ ਕੇ ਪੋਜ਼ ਦੇਣ ਤੱਕ ਦੀਆਂ ਝਲਕੀਆਂ ਇਸ ਵੀਡੀਓ ‘ਚ ਹਨ । 

ਚੁੱਪ ਚੁਪੀਤੇ ਕਰਵਾਇਆ ਵਿਆਹ 

ਗੁਰਨਾਮ ਭੁੱਲਰ ਨੇ ਚੁੱਪ ਚੁਪੀਤੇ ਵਿਆਹ ਕਰਵਾ ਲਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਜਿਨ੍ਹਾਂ ਨੂੰ ਵੇਖ ਕੇ ਫੈਨਸ ਨੂੰ ਇਹੀ ਲੱਗਿਆ ਸੀ ਕਿ ਸ਼ਾਇਦ ਇਹ ਤਸਵੀਰਾਂ ਉਨ੍ਹਾਂ ਦੇ ਕਿਸੇ ਸ਼ੂਟ ਦਾ ਹਿੱਸਾ ਹੋ ਸਕਦੀਆਂ ਹਨ ।

ਪਰ ਇਨ੍ਹਾਂ ਕਿਆਸਾਂ ‘ਤੇ ਉਦੋਂ ਫੁਲ ਸਟੌਪ ਲੱਗ ਗਿਆ ਸੀ । ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ । ਵਿਆਹ ਤੋਂ ਬਾਅਦ ਗੁਰਨਾਮ ਭੁੱਲਰ ਇਕੱਲੇ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network