ਗੁਰਪ੍ਰਤਾਪ ਕੰਗ ਦਾ ਦਿਲਜੀਤ ਦੋਸਾਂਝ ਦੇ ਹਰ ਪ੍ਰੋਜੈਕਟ ‘ਚ ਹੁੰਦਾ ਹੈ ਵੱਡਾ ਰੋਲ, ਜਾਣੋ ਗੁਰਪ੍ਰਤਾਪ ਕੰਗ ਬਾਰੇ

ਦਿਲਜੀਤ ਦੋਸਾਂਝ ਅਜਿਹਾ ਗਾਇਕ ਹੈ ਜਿਸ ਨੇ ਆਪਣੇ ਅਸੂਲਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ । ਉਹ ਹਰੇਕ ਗੀਤ ‘ਚ ਸਰਦਾਰੀ ਲੁੱਕ ‘ਚ ਨਜ਼ਰ ਆਏ ਹਨ । ਪਰ ਅੱਜ ਅਸੀਂ ਤੁਹਾਨੂੰ ਦਿਲਜੀਤ ਦੋਸਾਂਝ ਨਹੀਂ ਬਲਕਿ ਉਨ੍ਹਾਂ ਦੇ ਨਾਲ ਸਬੰਧ ਰੱਖਣ ਵਾਲੇ ਇੱਕ ਖ਼ਾਸ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ।

By  Shaminder May 28th 2023 06:00 AM

ਦਿਲਜੀਤ ਦੋਸਾਂਝ (Diljit Dosanjh) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਅੱਜ ਉਨ੍ਹਾਂ ਦੀ ਵਿਸ਼ਵ ਪੱਧਰ ‘ਤੇ ਪਛਾਣ ਬਣ ਚੁੱਕੀ ਹੈ । ਦਿਲਜੀਤ ਦੋਸਾਂਝ ਅਜਿਹਾ ਗਾਇਕ ਹੈ ਜਿਸ ਨੇ ਆਪਣੇ ਅਸੂਲਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ । ਉਹ ਹਰੇਕ ਗੀਤ ‘ਚ ਸਰਦਾਰੀ ਲੁੱਕ ‘ਚ ਨਜ਼ਰ ਆਏ ਹਨ । ਪਰ ਅੱਜ ਅਸੀਂ ਤੁਹਾਨੂੰ ਦਿਲਜੀਤ ਦੋਸਾਂਝ ਨਹੀਂ ਬਲਕਿ ਉਨ੍ਹਾਂ ਦੇ ਨਾਲ ਸਬੰਧ ਰੱਖਣ ਵਾਲੇ ਇੱਕ ਖ਼ਾਸ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਦਾ ਦਿਲਜੀਤ ਦੋਸਾਂਝ ਦੀਆਂ ਫ਼ਿਲਮਾਂ ਅਤੇ ਗੀਤਾਂ ‘ਚ ਖ਼ਾਸ ਰੋਲ ਹੈ । 


ਹੋਰ ਪੜ੍ਹੋ : ਜੈਸਮੀਨ ਅਖਤਰ ਪਤੀ ਦੇ ਨਾਲ ਫਰਾਂਸ ‘ਚ ਵੈਕੇਸ਼ਨ ‘ਤੇ ਗਈ, ਤਸਵੀਰਾਂ ਗਾਇਕਾ ਨੇ ਕੀਤੀਆਂ ਸਾਂਝੀਆਂ

ਹਰ ਪ੍ਰੋਜੈਕਟ ‘ਚ ਗੁਰਪ੍ਰਤਾਪ ਕੰਗ ਨਿਭਾਉਂਦਾ ਹੈ ਜ਼ਿੰਮੇਵਾਰੀ 

ਦਿਲਜੀਤ ਦੋਸਾਂਝ ਜਿੱਥੇ ਆਪਣੇ ਗੀਤਾਂ ਅਤੇ ਅਦਾਕਾਰੀ ਕਰਕੇ ਮਸ਼ਹੂਰ ਹੈ । ਉੱਥੇ ਹੀ ਆਪਣੀ ਵਧੀਆ ਪੱਗ ਬੰਨਣ ਦੇ ਲਈ ਵੀ ਜਾਣਿਆਂ ਜਾਂਦਾ ਹੈ । ਪਰ ਇਹ ਪੱਗ ਉਨ੍ਹਾਂ ਦੇ ਸਿਰ ‘ਤੇ ਕੌਣ ਸਜਾਉਂਦਾ ਹੈ। ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਗੁਰਪ੍ਰਤਾਪ ਕੰਗ ਜਿਸ ਨੂੰ ਤੁਸੀਂ ਅਕਸਰ ਦਿਲਜੀਤ ਦੋਸਾਂਝ ਦੇ ਨਾਲ ਵੇਖਿਆ ਹੋਣਾ ਹੈ ।


ਗੁਰਪ੍ਰਤਾਪ ਕੰਗ ਇੱਕ ਅਜਿਹਾ ਸ਼ਖਸ ਹੈ, ਜੋ ਕਿ ਦਿਲਜੀਤ ਦੇ ਸਿਰ ‘ਤੇ ਦਸਤਾਰ ਸਜਾਉਂਦਾ ਹੈ । ਦੋਵਾਂ ਦੀ ਮੁਲਾਕਾਤ ਗੁਰਪ੍ਰਤਾਪ ਕੰਗ ਦੇ ਇੱਕ ਦੋਸਤ ਨੇ ਕਰਵਾਈ ਸੀ ।ਜਿਸ ਤੋਂ ਬਾਅਦ ਅੰਮ੍ਰਿਤਸਰ ‘ਚ ਜਦੋਂ ਦਿਲਜੀਤ ਦੇ ਨਾਲ ਉਸ ਦੀ ਮੁਲਾਕਾਤ ਹੋਈ ਤਾਂ ਇੱਕ ਵਾਰ ਤਾਂ ਉਸ ਨੂੰ ਯਕੀਨ ਨਹੀਂ ਸੀ ਹੋਇਆ ਕਿ ਉਨ੍ਹਾਂ ਨੂੰ ਦਿਲਜੀਤ ਨੇ ਮਿਲਣ ਦੇ ਲਈ ਬੁਲਾਇਆ ਹੈ।


ਜਿਸ ਤੋਂ ਬਾਅਦ ਗੁਰਪ੍ਰਤਾਪ ਕੰਗ ਨੇ ਦਿਲਜੀਤ ਨੂੰ ਪੱਗ ਬੰਨੀ ਤਾਂ ਉਨ੍ਹਾਂ ਨੂੰ ਇਹ ਪੱਗ ਏਨੀਂ ਕੁ ਪਸੰਦ ਆਈ ਕਿ ਉਸ ਤੋਂ ਬਾਅਦ ਹਰ ਪ੍ਰੋਜੈਕਟ ‘ਚ ਦਿਲਜੀਤ ਨੂੰ ਕੰਗ ਦੇ ਵੱਲੋਂ ਹੀ ਪੱਗ ਬੰਨੀ ਗਈ ਸੀ।  ਉਹ ਪਿਛਲੇ ਕਈ ਸਾਲਾਂ ਤੋਂ ਦਿਲਜੀਤ ਦੇ ਨਾਲ ਜੁੜਿਆ ਹੋਇਆ ਹੈ । ਗੁਰਪ੍ਰਤਾਪ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ।

View this post on Instagram

A post shared by DILJIT DOSANJH (@diljitdosanjh)






Related Post