ਜੈਸਮੀਨ ਅਖਤਰ ਪਤੀ ਦੇ ਨਾਲ ਫਰਾਂਸ ‘ਚ ਵੈਕੇਸ਼ਨ ‘ਤੇ ਗਈ, ਤਸਵੀਰਾਂ ਗਾਇਕਾ ਨੇ ਕੀਤੀਆਂ ਸਾਂਝੀਆਂ

ਜੈਸਮੀਨ ਅਖਤਰ ਇਨ੍ਹੀਂ ਦਿਨੀਂ ਆਪਣੇ ਪਤੀ ਲਾਲੀ ਕਾਹਲੋਂ ਦੇ ਨਾਲ ਫਰਾਂਸ ‘ਚ ਵੈਕੇਸ਼ਨ ਮਨਾ ਰਹੀ ਹੈ ।ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Written by  Shaminder   |  May 25th 2023 01:40 PM  |  Updated: May 25th 2023 01:40 PM

ਜੈਸਮੀਨ ਅਖਤਰ ਪਤੀ ਦੇ ਨਾਲ ਫਰਾਂਸ ‘ਚ ਵੈਕੇਸ਼ਨ ‘ਤੇ ਗਈ, ਤਸਵੀਰਾਂ ਗਾਇਕਾ ਨੇ ਕੀਤੀਆਂ ਸਾਂਝੀਆਂ

ਜੈਸਮੀਨ ਅਖਤਰ (Jasmeen Akhtar)  ਇਨ੍ਹੀਂ ਦਿਨੀਂ ਆਪਣੇ ਪਤੀ ਲਾਲੀ ਕਾਹਲੋਂ ਦੇ ਨਾਲ ਫਰਾਂਸ ‘ਚ ਵੈਕੇਸ਼ਨ ਮਨਾ ਰਹੀ ਹੈ ।ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ  । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਅਖਤਰ ਪਤੀ ਦੇ ਨਾਲ ਵਿਦੇਸ਼ ‘ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਖੂਬ ਪਿਆਰ ਵਰਸਾਉਂਦੇ ਹੋਏ ਦਿਖਾਈ ਦੇ ਰਹੇ ਹਨ । 

ਹੋਰ ਪੜ੍ਹੋ : ਨਿਤੀਸ਼ ਪਾਂਡੇ ਦੇ ਦਿਹਾਂਤ ਕਾਰਨ ਸਦਮੇ ‘ਚ ਅਦਾਕਾਰ ਦਾ ਪਰਿਵਾਰ, ਰੁਪਾਲੀ ਗਾਂਗੂਲੀ ਵੀ ਹੋਈ ਭਾਵੁਕ

ਜੈਸਮੀਨ ਅਖਤਰ ਨੇ ਲਾਲੀ ਕਾਹਲੋਂ ਦੇ ਨਾਲ ਕਰਵਾਇਆ ਵਿਆਹ  

ਜੈਸਮੀਨ ਅਖਤਰ ਅਤੇ ਲਾਲੀ ਕਾਹਲੋਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । 

ਜੈਸਮੀਨ ਅਖਤਰ ਦਾ ਵਰਕ ਫਰੰਟ 

ਜੈਸਮੀਨ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਉਹ ਗਾਇਕਾ ਗੁਰਲੇਜ ਅਖਤਰ ਦੀ ਛੋਟੀ ਭੈਣ ਹੈ । ਜੈਸਮੀਨ ਦਾ ਪੂਰਾ ਪਰਿਵਾਰ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੈ ।

ਉਨ੍ਹਾਂ ਦੀ ਵੱਡੀ ਭੈਣ ਗੁਰਲੇਜ ਅਖਤਰ ਵੀ ਵਧੀਆ ਗਾਇਕਾ ਹਨ ਅਤੇ ਜੀਜਾ ਕੁਲਵਿੰਦਰ ਕੈਲੀ ਵੀ ਬਿਹਤਰੀਨ ਗਾਇਕ ਹਨ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network