ਨਿਤੀਸ਼ ਪਾਂਡੇ ਦੇ ਦਿਹਾਂਤ ਕਾਰਨ ਸਦਮੇ ‘ਚ ਅਦਾਕਾਰ ਦਾ ਪਰਿਵਾਰ, ਰੁਪਾਲੀ ਗਾਂਗੂਲੀ ਵੀ ਹੋਈ ਭਾਵੁਕ
ਨਿਤੀਸ਼ ਦੇ ਪੁੱਤਰ ਦਾ ਰੋ-ਰੋ ਕੇ ਮੰਦਾ ਹਾਲ ਸੀ ਅਤੇ ਬੇਟਾ ਪਿਤਾ ਦੇ ਮੱਥੇ ਨੂੰ ਚੁੰਮਦਾ ਹੋਇਆ ਨਜ਼ਰ ਆਇਆ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਨਿਤੀਸ਼ ਪਾਂਡੇ ਦੇ ਦਿਹਾਂਤ ਕਾਰਨ ਸਦਮੇ ‘ਚ ਅਦਾਕਾਰ ਦਾ ਪਰਿਵਾਰ, ਰੁਪਾਲੀ ਗਾਂਗੂਲੀ ਵੀ ਹੋਈ ਭਾਵੁਕ
ਨਿਤੀਸ਼ ਪਾਂਡੇ (Nitesh Pandey) ਦਾ ਬੀਤੇ ਦਿਨ ਦਿਹਾਂਤ (Death)ਹੋ ਗਿਆ । ਉਹ ਮਹਿਜ਼ ੫੧ ਸਾਲ ਦੇ ਸਨ, ਉਨ੍ਹਾਂ ਦੇ ਦਿਹਾਂਤ ਨੇ ਪੂਰੇ ਮਨੋਰੰਜਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉੱਥੇ ਹੀ ਮ੍ਰਿਤਕ ਦੇ ਪਰਿਵਾਰ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ । ਨਿਤੀਸ਼ ਦੇ ਪੁੱਤਰ ਦਾ ਰੋ-ਰੋ ਕੇ ਮੰਦਾ ਹਾਲ ਸੀ ਅਤੇ ਬੇਟਾ ਪਿਤਾ ਦੇ ਮੱਥੇ ਨੂੰ ਚੁੰਮਦਾ ਹੋਇਆ ਨਜ਼ਰ ਆਇਆ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਹੱਥਾਂ ‘ਚ ਹੱਥ ਪਾਈ ਨਜ਼ਰ ਆਈ ਜੋੜੀ
ਇਸ ਦੌਰਾਨ ਦੁੱਖ ਦੀ ਇਸ ਘੜੀ ‘ਚ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ । ਅਨੂ ਮਲਿਕ ਦਾ ਭਰਾ ਅਬੂ ਮਲਿਕ ਵੀ ਪਰਿਵਾਰ ਨੂੰ ਸਪੋਰਟ ਕਰਦੇ ਹੋਏ ਨਜ਼ਰ ਆਏ ।
_039c61f7b9179e6a0d4fb9bcf55addbb_1280X720.webp)
ਹੋਟਲ ਦੇ ਕਮਰੇ ‘ਚ ਹੋਈ ਮੌਤ
ਨਿਤੀਸ਼ ਪਾਂਡੇ ਦੀ ਜਿਸ ਸਮੇਂ ਮੋਤ ਹੋਈ । ਉਸ ਸਮੇਂ ਉਹ ਹੋਟਲ ਦੇ ਇੱਕ ਕਮਰੇ ‘ਚ ਰੁਕੇ ਹੋਏ ਸਨ ।ਸ਼ਾਮ ਵੇਲੇ ਉਸ ਨੇ ਆਪਣੇ ਲਈ ਖਾਣਾ ਵੀ ਮੰਗਵਾਇਆ ਸੀ । ਜਿਸ ਵੇਲੇ ਡਿਲੀਵਰੀ ਬੁਆਏ ਖਾਣਾ ਦੇਣ ਲਈ ਆਇਆ ਤਾਂ ਨਿਤੀਸ਼ ਨੇ ਦਰਵਾਜ਼ਾ ਨਹੀਂ ਖੋਲਿ੍ਹਆ ਅਤੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ‘ਤੇ ਵੀ ਜਦੋਂ ਉਹ ਬਾਹਰ ਨਾ ਆਇਆ ਤਾਂ ਹੋਟਲ ਮੈਨੇਜਰ ਨੇ ਦੂਜੀ ਚਾਬੀ ਦੇ ਨਾਲ ਅਦਾਕਾਰ ਦੇ ਕਮਰੇ ਦਾ ਦਰਵਾਜਾ ਖੁਲਵਾਇਆ ਤਾਂ ਉੱਥੇ ਉਹ ਬੇਹੋਸ਼ੀ ਦੀ ਹਾਲਤ ‘ਚ ਮਿਲਿਆ। ਜਦੋਂ ਤੱਕ ਨਿਤੀਸ਼ ਨੂੰ ਹਸਪਤਾਲ ‘ਚ ਲਿਜਾਇਆ ਜਾਂਦਾ । ਉਸ ਦੀ ਮੌਤ ਹੋ ਚੁੱਕੀ ਸੀ ।

ਆਪਣੇ ਕੋ-ਸਟਾਰ ਦੀ ਮੌਤ ‘ਤੇ ਰੁਪਾਲੀ ਗਾਂਗੂਲੀ ਦੀਆਂ ਅੱਖਾਂ ਹੋਈਆਂ ਨਮ
ਨਿਤੀਸ਼ ਪਾਂਡੇ ਦੇ ਦਿਹਾਂਤ ਤੋਂ ਬਾਅਦ ਰੁਪਾਲੀ ਗਾਂਗੂਲੀ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ । ਉਸ ਨੂੰ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਉਸ ਦਾ ਕੋ-ਸਟਾਰ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
