ਗੁਰੁ ਅਮਰਦਾਸ ਜੀ ਦਾ ਅੱਜ ਹੈ ਜੋਤੀ ਜੋਤ ਦਿਵਸ, ਸੰਗਤਾਂ ਗੁਰੁ ਸਾਹਿਬ ਨੂੰ ਕਰ ਰਹੀਆਂ ਯਾਦ

ਅੱਜ ਗੁਰੁ ਅਮਰਦਾਸ ਜੀ ਜੋਤੀ ਜੋਤ ਦਿਵਸ ਹੈ । ਇਸ ਮੌਕੇ ‘ਤੇ ਸੰਗਤਾਂ ਗੁਰੁ ਘਰਾਂ ‘ਚ ਜਾ ਕੇ ਗੁਰੁ ਸਾਹਿਬ ਜੀ ਦਾ ਆਸ਼ੀਰਵਾਦ ਲੈ ਰਹੀਆਂ ਹਨ ਅਤੇ ਸ਼ਬਦ ਕੀਰਤਨ ਅਤੇ ਗੁਰਬਾਣੀ ਸਰਵਣ ਕਰਦੇ ਹੋਏ ਗੁਰੁ ਅਮਰਦਾਸ ਜੀ ਨੂੰ ਯਾਦ ਕਰ ਰਹੀਆਂ ਹਨ ।

By  Shaminder September 29th 2023 09:22 AM

ਅੱਜ ਗੁਰੁ ਅਮਰਦਾਸ ਜੀ (Guru Amar Das Ji) ਜੋਤੀ ਜੋਤ ਦਿਵਸ ਹੈ । ਇਸ ਮੌਕੇ ‘ਤੇ ਸੰਗਤਾਂ ਗੁਰੁ ਘਰਾਂ ‘ਚ ਜਾ ਕੇ ਗੁਰੁ ਸਾਹਿਬ ਜੀ ਦਾ ਆਸ਼ੀਰਵਾਦ ਲੈ ਰਹੀਆਂ ਹਨ ਅਤੇ ਸ਼ਬਦ ਕੀਰਤਨ ਅਤੇ ਗੁਰਬਾਣੀ ਸਰਵਣ ਕਰਦੇ ਹੋਏ ਗੁਰੁ ਅਮਰਦਾਸ ਜੀ ਨੂੰ ਯਾਦ ਕਰ ਰਹੀਆਂ ਹਨ ।ਉਨ੍ਹਾਂ ਦਾ ਜਨਮ ਪਿੰਡ ਬਾਸਰਕੇ ਵਿਖੇ ਹੋਇਆ ਸੀ । ਆਪ ਵਡੇਰੀ ਉਮਰ ‘ਚ ਗੁਰੁ ਅੰਗਦ ਸਾਹਿਬ ਜੀ ਦੀ ਸੇਵਾ ‘ਚ ਆਏ ਸਨ । ਬਿਰਧ ਅਵਸਥਾ ‘ਚ ਹੋਣ ਦੇ ਬਾਵਜੂਦ ਆਪ ਆਪਣੇ ਗੁਰੁ, ਦੂਜੇ ਪਾਤਸ਼ਾਹ ਗੁਰੁ ਅੰਗਦ ਦੇਵ ਜੀ ਦੀ ਸੇਵਾ ‘ਚ ਦਿਨ ਰਾਤ ਜੁਟੇ ਰਹਿੰਦੇ ਸਨ ।ਜਿਸ ਤੋਂ ਬਾਅਦ ਗੁਰੁ ਅੰਗਦ ਦੇਵ ਜੀ ਨੇ ਆਪ ਜੀ ਨੂੰ ਤੀਜੇ ਗੁਰੁ ਥਾਪਿਆ ਸੀ ।

ਹੋਰ ਪੜ੍ਹੋ :  ਗਾਇਕ ਸਿਮਰ ਦੋਰਾਹਾ ਦੀ ਚੈਟ ਲੀਕ, ਯੂ-ਟਿਊਬਰ ਕਰਣ ਦੱਤਾ ਨੇ ਕੀਤਾ ਖੁਲਾਸਾ 'ਕੁੜੀਆਂ ਨੂੰ ਕਰਦਾ ਸੀ ਇਸ ਤਰ੍ਹਾਂ ਦੇ ਮੈਸੇਜ'

ਅੱਜ ਸਮੂਹ ਸੰਗਤਾਂ ਗੁਰੁ ਘਰਾਂ ‘ਚ ਹਾਜ਼ਰੀ ਭਰ ਕੇ ਗੁਰੁ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲ ਰਹੀਆਂ ਹਨ । ਉੱਥੇ ਹੀ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੁ ਅਮਰਦਾਸ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਗੁਰੁ ਸਾਹਿਬ ਨੂੰ ਯਾਦ ਕੀਤਾ । ਉਨ੍ਹਾਂ ਨੇ ਲਿਖਿਆ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ”ਜੋਤੀ ਜੋਤਿ ਪੁਰਬ ਦਿਵਸ” ਦਿਹਾੜੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ’।

ਦਰਸ਼ਨ ਔਲਖ ਦਾ ਵਰਕ ਫ੍ਰੰਟ 

ਦਰਸ਼ਨ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਗਾਇਕ ਵੀ ਹਨ । ਕੁਝ ਸਮਾਂ ਪਹਿਲਾਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਉਨ੍ਹਾਂ ਨੇ ਗੀਤ ਵੀ ਰਿਲੀਜ਼ ਕੀਤਾ ਸੀ । ਗੁਰੁ ਘਰ ਤੇ ਗੁਰਬਾਣੀ ਦੇ ਲੜ ਲੱਗੇ ਦਰਸ਼ਨ ਔਲਖ ਗੁਰੁ ਸਾਹਿਬਾਨ ਨਾਲ ਜੁੜੇ ਹਰ ਦਿਹਾੜੇ ‘ਤੇ ਤਸਵੀਰਾਂ ਜਾਂ ਫਿਰ ਵੀਡੀਓਜ਼ ਜ਼ਰੂਰ ਫੈਨਸ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ । 

View this post on Instagram

A post shared by DARSHAN AULAKH ਦਰਸ਼ਨ ਔਲਖ (@darshan_aulakh)


Related Post