ਗਾਇਕ ਸਿਮਰ ਦੋਰਾਹਾ ਦੀ ਚੈਟ ਲੀਕ, ਯੂ-ਟਿਊਬਰ ਕਰਣ ਦੱਤਾ ਨੇ ਕੀਤਾ ਖੁਲਾਸਾ 'ਕੁੜੀਆਂ ਨੂੰ ਕਰਦਾ ਸੀ ਇਸ ਤਰ੍ਹਾਂ ਦੇ ਮੈਸੇਜ'

ਕੁਲ੍ਹੜ ਪੀਜ਼ਾ ਵਾਲਿਆਂ ਤੋਂ ਬਾਅਦ ਗਾਇਕ ਸਿਮਰ ਦੋਰਾਹਾ ਦੀ ਚੈਟ ਸੋਸ਼ਲ ਮੀਡੀਆ ‘ਤੇ ਲੀਕ ਹੋ ਰਹੀ ਹੈ । ਜਿਸ ਦਾ ਖੁਲਾਸਾ ਯੂ-ਟਿਊਬਰ ਕਰਣ ਦੱਤਾ ਦੇ ਵੱਲੋਂ ਕੀਤਾ ਗਿਆ ਹੈ । ਉਸ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇਸ ਬਾਰੇ ਖੁਲਾਸਾ ਕੀਤਾ ਹੈ ਅਤੇ ਨਾਲ ਹੀ ਉਸ ਦੀ ਚੈਟ ਦੇ ਦ੍ਰਿਸ਼ ਵੀ ਸਾਂਝੇ ਕੀਤੇ ਹਨ ।

Written by  Shaminder   |  September 28th 2023 05:48 PM  |  Updated: September 28th 2023 05:48 PM

ਗਾਇਕ ਸਿਮਰ ਦੋਰਾਹਾ ਦੀ ਚੈਟ ਲੀਕ, ਯੂ-ਟਿਊਬਰ ਕਰਣ ਦੱਤਾ ਨੇ ਕੀਤਾ ਖੁਲਾਸਾ 'ਕੁੜੀਆਂ ਨੂੰ ਕਰਦਾ ਸੀ ਇਸ ਤਰ੍ਹਾਂ ਦੇ ਮੈਸੇਜ'

ਕੁਲ੍ਹੜ ਪੀਜ਼ਾ ਵਾਲਿਆਂ ਤੋਂ ਬਾਅਦ ਗਾਇਕ ਸਿਮਰ ਦੋਰਾਹਾ (Simar Doraha) ਦੀ ਚੈਟ ਸੋਸ਼ਲ ਮੀਡੀਆ ‘ਤੇ ਲੀਕ ਹੋ ਰਹੀ ਹੈ । ਜਿਸ ਦਾ ਖੁਲਾਸਾ ਯੂ-ਟਿਊਬਰ ਕਰਣ ਦੱਤਾ ਦੇ ਵੱਲੋਂ ਕੀਤਾ ਗਿਆ ਹੈ । ਉਸ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇਸ ਬਾਰੇ ਖੁਲਾਸਾ ਕੀਤਾ ਹੈ ਅਤੇ ਨਾਲ ਹੀ ਉਸ ਦੀ ਚੈਟ ਦੇ ਦ੍ਰਿਸ਼ ਵੀ ਸਾਂਝੇ ਕੀਤੇ ਹਨ । ਇਸ ਵੀਡੀਓ ‘ਚ ਉਹ ਦੱਸ ਰਿਹਾ ਹੈ ਕਿ ਕਿਵੇਂ ਗਾਇਕ ਕੁੜੀਆਂ ਨੂੰ ਇੱਕੋ ਹੀ ਮੈਸੇਜ ਕਰਕੇ ਆਪਣੇ ਬੁਲਾਉਂਦਾ ਹੈ । ਇਸ ਵੀਡੀਓ ‘ਚ ਉਹ ਹੋਰ ਵੀ ਕਈ ਗੱਲਾਂ ਗਾਇਕ ਦੇ ਬਾਰੇ ਦੱਸ ਰਿਹਾ ਹੈ ।

ਹੋਰ ਪੜ੍ਹੋ :  ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਠੱਗ ਤੋਂ ਹਨ ਪ੍ਰੇਸ਼ਾਨ, ਕਿਹਾ ‘ਲੋਕ ਨਾ ਦੇਣ ਠੱਗ ਸੌਰਵ ਨੂੰ ਪੈਸੇ’

ਕੁਝ ਸਮਾਂ ਪਹਿਲਾਂ ਵੀ ਸਿਮਰ ਦੋਰਾਹਾ ਦਾ ਵੀਡੀਓ ਆਇਆ ਸੀ ਸਾਹਮਣੇ 

ਦੱਸ ਦਈਏ ਕਿ ਗਾਇਕ ਸਿਮਰ ਦੋਰਾਹਾ ਦਾ ਕੁਝ ਸਮਾਂ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਗਾਇਕ ਇੱਕ ਦੁਕਾਨ ਵਾਲੇ ਦੇ ਨਾਲ ਬਦਸਲੂਕੀ ਕਰਦਾ ਹੋਇਆ ਅਤੇ ਉਸ ਦੀ ਦੁਕਾਨ ਦੀ ਭੰਨ ਤੋੜ ਕਰਦਾ ਹੋਇਆ ਨਜ਼ਰ ਆਇਆ ਸੀ ।

ਸਿਮਰ ਦੋਰਾਹਾ ਨੇ ਕਈ ਗੀਤ ਗਾਏ ਹਨ । ਜਿਸ ‘ਚ ਹਾਲ ਹੀ ‘ਚ ਆਇਆ ਗੱਡਾ ਜੱਟ ਦਾ, ਦੋ ਗੋਲੀਆਂ ਸਣੇ ਕਈ ਗੀਤ ਸ਼ਾਮਿਲ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network