ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਦੁਕਾਨ ‘ਤੇ ਕੀਤੀ ਗੁੰਡਾਗਰਦੀ, ਗਾਲਾਂ ਕੱਢੀਆਂ ਅਤੇ ਕੀਤੀ ਭੰਨਤੋੜ, ਵੇਖੋ ਵੀਡੀਓ
ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਦੁਕਾਨ ‘ਤੇ ਕੀਤੀ ਗੁੰਡਾਗਰਦੀ, ਗਾਲਾਂ ਕੱਢੀਆਂ ਅਤੇ ਕੀਤੀ ਭੰਨਤੋੜ, ਵੇਖੋ ਵੀਡੀਓ
ਪੰਜਾਬੀ ਗਾਇਕ ਸਿਮਰ ਦੋਰਾਹਾ (Simar Doraha) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਗਾਇਕ ਇੱਕ ਢਾਬੇ ‘ਤੇ ਭੰਨਤੋੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਸ ਤਰ੍ਹਾਂ ਢਾਬੇ ‘ਤੇ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਦੇ ਨਾਲ ਹੀ ਸਮਾਨ ਅਤੇ ਦੁਕਾਨ ਦੀ ਤੋੜ ਭੰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
image Source : Instagram
ਹੋਰ ਪੜ੍ਹੋ : ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ
ਦੁਕਾਨ ਮੁਲਾਜ਼ਮ ਨੇ ਲਗਾਏ ਹੱਥੋ-ਪਾਈ ਦੇ ਇਲਜ਼ਾਮ
ਇਹੀ ਨਹੀਂ ਢਾਬੇ ‘ਤੇ ਮੌਜੂਦ ਇੱਕ ਮੁਲਾਜ਼ਮ ਦੇ ਨਾਲ ਹੱਥੋ ਪਾਈ ਵੀ ਕਰਨ ਦੀ ਗੱਲ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਹੈ । ਢਾਬੇ ‘ਚ ਮੌਜੂਦ ਇਸ ਸ਼ਖਸ ਦਾ ਕਹਿਣਾ ਹੈ ਕਿ ਉਸ ਦੇ ਨਾਲ ਗਾਲੀ ਗਲੌਚ ਵੀ ਕੀਤੀ ਗਈ ਹੈ ।
Image Source : Instagram
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਿਸ ਤਰ੍ਹਾਂ ਬਦਸਲੂਕੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਢਾਬੇ ‘ਚ ਬਦਸਲੂਕੀ ਦਾ ਸ਼ਿਕਾਰ ਹੋਏ ਸ਼ਖਸ ਨੇ ਇਸ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ ।
Image Source : Instagram
ਲੋਕਾਂ ਨੇ ਵੀ ਦਿੱਤਾ ਪ੍ਰਤੀਕਰਮ
ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਕਿਹਾ ਕਿ ‘ਤਾੜੀ ਇੱਕ ਹੱਥ ਨਾਲ ਵੱਜਦੀ, ਦੁਕਾਨ ਵਾਲੇ ਨੇ ਵੀ ਕੁਝ ਕਿਹਾ ਹੋਣਾ’। ਇੱਕ ਹੋਰ ਨੇ ਲਿਖਿਆ ‘ਗਾਣੇ ਫਲੌਪ. ਫਲੌਪ ਬੰਦਾ’। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਪ੍ਰਤੀਕਰਮ ਦਿੱਤੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
