ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਆਪਣੇ ਚਾਚੀ ਜੀ ਲਈ ਗਾਇਆ ਗੀਤ, ਗੀਤ ਸੁਣ ਮਾਤਾ ਜੀ ਹੋਏ ਭਾਵੁਕ

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਚਾਚੀ ਜੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਗਾਇਕ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜ਼ਜਬਾਤ ਵੀ ਫੈਨਸ ਦੇ ਨਾਲ ਸ਼ੇਅਰ ਕੀਤੇ ਹਨ ।

By  Shaminder September 19th 2023 10:23 AM -- Updated: September 19th 2023 10:31 AM

ਹਰਭਜਨ ਮਾਨ (Harbhajan Mann)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਚਾਚੀ ਜੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਗਾਇਕ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜ਼ਜਬਾਤ ਵੀ ਫੈਨਸ ਦੇ ਨਾਲ ਸ਼ੇਅਰ ਕੀਤੇ ਹਨ । ਜਿਸ ‘ਚ  ਉਨ੍ਹਾਂ ਨੇ ਲਿਖਿਆ ‘ਸਾਡੇ ਪਿਤਾ ਜੀ ਦੇ ਨਾਨਕਾ ਪਰਿਵਾਰ ਚੋਂ, ਸਾਡੀ ਮਾਂ ਵਰਗੇ ਪਿਆਰੇ, ਸਾਡੇ ਚਾਚੀ ਜੀ, ਜਿਨ੍ਹਾਂ ਸਾਨੂੰ ਹਮੇਸ਼ਾਂ ਬੇਸ਼ੁਮਾਰ ਪਿਆਰ ਦਿੱਤਾ ਤੇ ਚਾਚੀ ਜੀ ਦਾ ਹਰਮਨ ਨਾਲ ਖਾਸ ਤੌਰ ਤੇ ਬਹੁਤ ਮੋਹ ਹੈ।

ਹੋਰ ਪੜ੍ਹੋ : ਫ਼ਿਲਮ ‘ਐਨੀ ਹਾਓ ਮਿੱਟੀ ਪਾਓ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼

ਉਹਨਾਂ ਲਈ ਗੁਰਸੇਵਕ ਨੇ ਤੇ ਮੈਂ ਇਹ ਲਾਈਨਾਂ ਗਾਈਆਂ  ‘ ਹਰਭਜਨ ਮਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਨੂੰ ਵੀ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਹਰਭਜਨ ਮਾਨ ਰਿਸ਼ਤਿਆਂ ਨੂੰ ਗਹਿਰਾਈ ਨੂੰ ਜਿੰਨੀ ਸੰਜੀਦਗੀ ਦੇ ਨਾਲ ਆਪਣੇ ਗੀਤਾਂ ‘ਚ ਬਿਆਨ ਕਰਦੇ ਹਨ ।ਓਨੀ ਹੀ ਸੰਜੀਦਗੀ ਦੇ ਨਾਲ ਅਸਲ ਜ਼ਿੰਦਗੀ ‘ਚ ਰਿਸ਼ਤਿਆਂ ਨੂੰ ਨਿਭਾਉਂਦੇ ਵੀ ਹਨ । 

ਹਰਭਜਨ ਮਾਨ ਦਾ ਵਰਕ ਫਰੰਟ 

 ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।


ਉਨ੍ਹਾਂ ਦੇ ਹਰ ਗੀਤ ‘ਚ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਹੁੰਦੀ ਹੈ ਅਤੇ ਸਾਫ਼ ਸੁਥਰੀ ਗਾਇਕੀ ਕਾਰਨ ਸਮਾਜ ਦੇ ਹਰ ਵਰਗ ਦਾ ਸਰੋਤਾ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦਾ ਹੈ । 

View this post on Instagram

A post shared by Harbhajan Mann (@harbhajanmannofficial)



Related Post