ਫ਼ਿਲਮ ‘ਐਨੀ ਹਾਓ ਮਿੱਟੀ ਪਾਓ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼

ਹਰੀਸ਼ ਵਰਮਾ, ਕਰਮਜੀਤ ਅਨਮੋਲ ਅਤੇ ਅਮਾਇਰਾ ਦਸਤੂਰ ਦੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦਾ ਟ੍ਰੇਲਰ ਬਹੁਤ ਹੀ ਮਜ਼ੇਦਾਰ ਹੈ । ਜਿਸ ‘ਚ ਕਰਮਜੀਤ ਅਨਮੋਲ, ਹਰੀਸ਼ ਵਰਮਾ ਅਤੇ ਬੀਐੱਨ ਸ਼ਰਮਾ ਦੀ ਮਜ਼ੇਦਾਰ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ ।

Written by  Shaminder   |  September 18th 2023 06:00 PM  |  Updated: September 18th 2023 06:00 PM

ਫ਼ਿਲਮ ‘ਐਨੀ ਹਾਓ ਮਿੱਟੀ ਪਾਓ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼

 ਹਰੀਸ਼ ਵਰਮਾ, (Harish Verma)ਕਰਮਜੀਤ ਅਨਮੋਲ ਅਤੇ ਅਮਾਇਰਾ ਦਸਤੂਰ ਦੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦਾ ਟ੍ਰੇਲਰ ਬਹੁਤ ਹੀ ਮਜ਼ੇਦਾਰ ਹੈ । ਜਿਸ ‘ਚ ਕਰਮਜੀਤ ਅਨਮੋਲ, ਹਰੀਸ਼ ਵਰਮਾ ਅਤੇ ਬੀਐੱਨ ਸ਼ਰਮਾ ਦੀ ਮਜ਼ੇਦਾਰ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ । ਇਸ ਤੋਂ ਇਲਾਵਾ ਅਮਾਇਰਾ ਦਸਤੂਰ ਅਤੇ ਹੋਰ ਕਈ ਅਦਾਕਾਰ ਵੀ ਫ਼ਿਲਮ ‘ਚ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :  ਯੁਵਰਾਜ ਹੰਸ ਨੇ ਆਪਣੀ ਨਵ-ਜਨਮੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਗਾਇਕ ਨੇ ਧੀ ਦੇ ਨਾਮ ਦਾ ਵੀ ਕੀਤਾ ਖੁਲਾਸਾ

ਕਰਮਜੀਤ ਅਨਮੋਲ ਕਈ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਫ਼ਿਲਮ ‘ਚ ਨਿਰਮਲ ਰਿਸ਼ੀ ਸਣੇ ਹੋਰ ਕਈ ਵੱਡੇ ਸਿਤਾਰੇ ਵੀ ਅਦਾਕਾਰੀ ਕਰਦੇ ਦਿਖਾਈ ਦੇਣਗੇ । ਹਰੀਸ਼ ਵਰਮਾ ਦੀ ਇਹ ਫ਼ਿਲਮ ਛੇ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਫ਼ਿਲਮ ਨੂੰ ਜਨਜੋਤ ਸਿੰਘ ਡਾਇਰੈਕਟ ਕੀਤਾ ਗਿਆ ਹੈ ।ਫ਼ਿਲਮ ‘ਚ ਹਰੀਸ਼ ਵਰਮਾ ਆਪਣੇ ਪਿਆਰ ਨੂੰ ਹਾਸਲ ਕਰਨ ਦੇ ਲਈ ਸੰਘਰਸ਼ ਕਰਦੇ ਹੋਏ ਦਿਖਾਈ ਦੇਣਗੇ । 

ਹਰੀਸ਼ ਵਰਮਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਹਰੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਹੁਣ ਤੱਕ ਦਿੱਤੀਆਂ ਹਨ । ਜਿਸ ‘ਚ ਯਾਰ ਅਣਮੁੱਲੇ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਗੋਲਕ, ਬੁਗਨੀ, ਬੈਂਕ ਤੇ ਬਟੂਆ ਸਣੇ ਕਈ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ । ਦਰਸ਼ਕ ਹੁਣ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network