ਯੁਵਰਾਜ ਹੰਸ ਨੇ ਆਪਣੀ ਨਵ-ਜਨਮੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਗਾਇਕ ਨੇ ਧੀ ਦੇ ਨਾਮ ਦਾ ਵੀ ਕੀਤਾ ਖੁਲਾਸਾ

ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਫੈਨਸ ਦੇ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਨੇ ਹੁਣ ਆਪਣੀ ਧੀ ਦੀ ਪਹਿਲੀ ਤਸਵੀਰ ਸ਼ੇਅਰ ਕਰਦੇ ਹੋਏ ਉਸ ਦੇ ਨਾਮ ਦਾ ਖੁਲਾਸਾ ਕੀਤਾ ਹੈ ।

Written by  Shaminder   |  September 18th 2023 04:41 PM  |  Updated: September 18th 2023 04:41 PM

ਯੁਵਰਾਜ ਹੰਸ ਨੇ ਆਪਣੀ ਨਵ-ਜਨਮੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਗਾਇਕ ਨੇ ਧੀ ਦੇ ਨਾਮ ਦਾ ਵੀ ਕੀਤਾ ਖੁਲਾਸਾ

ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਫੈਨਸ ਦੇ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਨੇ ਹੁਣ ਆਪਣੀ ਧੀ ਦੀ ਪਹਿਲੀ ਤਸਵੀਰ ਸ਼ੇਅਰ ਕਰਦੇ ਹੋਏ ਉਸ ਦੇ ਨਾਮ ਦਾ ਖੁਲਾਸਾ ਕੀਤਾ ਹੈ । ਗਾਇਕ ਨੇ ਧੀ ਦਾ ਨਾਮ ‘ਮਿਜ਼ਰਾਬ ਯੁਵਰਾਜ ਹੰਸ’ ਰੱਖਿਆ ਹੈ ।

ਹੋਰ ਪੜ੍ਹੋ :  ਫਿੱਟਨੈੱਸ ਮਾਡਲ ਸੁੱਖ ਜੌਹਲ ਨੇ ਪਤਨੀ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਹਾਲਾਂਕਿ ਗਾਇਕ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ । ਉਸ ‘ਚ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਰਿਵੀਲ ਨਹੀਂ ਕੀਤਾ ਹੈ। ਪਰ ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਦਾ ਪੈਰ ਨਜ਼ਰ ਆ ਰਿਹਾ ਹੈ । 

ਹਰ ਪਾਸਿਓਂ ਮਿਲ ਰਹੀਆਂ ਵਧਾਈਆਂ 

ਗਾਇਕ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਹਰ ਪਾਸਿਓਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਕੋਈ ਉਨ੍ਹਾਂ ਦੀ ਬੇਟੀ ਦੇ ਨਾਮ ਦੀ ਤਾਰੀਫ ਕਰ ਰਿਹਾ ਹੈ ਅਤੇ ਕੋਈ ਧੀ ਦੇ ਜਨਮ ਦੀ ਵਧਾਈ ਦੇ ਰਿਹਾ ਹੈ । 

ਮਾਨਸੀ ਅਤੇ ਯੁਵਰਾਜ ਹੰਸ ਦੇ ਘਰ ਦੂਜੀ ਔਲਾਦ

ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । ਇਸ ਤੋਂ ਪਹਿਲਾਂ ਲਾਕਡਾਊਨ ਦੇ ਦੌਰਾਨ ਰੇਦਾਨ ਨੇ ਉਨ੍ਹਾਂ ਦੇ ਘਰ ਜਨਮ ਲਿਆ ਸੀ ।ਮਾਨਸੀ ਸ਼ਰਮਾ ਨੇ ਛੋਟੀ ਸਰਦਾਰਨੀ ਸਣੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ ਜਦੋਂਕਿ ਯੁਵਰਾਜ ਹੰਸ ਗਾਇਕ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ ਵੀ ਹਨ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network