ਹਰਭਜਨ ਮਾਨ ਨੇ ਪੁੱਤਰ ਅਵਕਾਸ਼ ਮਾਨ ਦੇ ਨਾਲ ਪਿੰਡ ਖੇਮੂਆਣੇ ਦੀ ਫੇਰੀ ਦੌਰਾਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਗਾਇਕ ਹਰਭਜਨ ਮਾਨ ਨੇ ਲਿਖਿਆ ‘ਸਾਡੀਆਂ ਜੜ੍ਹਾਂ ਬੇਟੇ ਅਵਕਾਸ਼ ਨੂੰ ਵੀ ਮੇਰੇ ਵਾਂਗ ਸਾਡੇ ਪਿੰਡ ਖੇਮੂੰਆਣੇ ਜਾਣ ਦਾ ਵੱਖਰਾ ਹੀ ਚਾਅ ਹੰਦਾ। ਬਚਪਨ ਤੇ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਇਸ ਵੇਹੜੇ ਨਾਲ ਜੁੜੀਆਂ ਨੇ’।
ਹਰਭਜਨ ਮਾਨ (Harbhajan Mann) ਨੇ ਆਪਣੇ ਬੇਟੇ ਅਵਕਾਸ਼ ਮਾਨ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਹਰਭਜਨ ਮਾਨ ਦੀ ਪਿੰਡ ਫੇਰੀ ਦੇ ਦੌਰਾਨ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਗਾਇਕ ਹਰਭਜਨ ਮਾਨ ਨੇ ਲਿਖਿਆ ‘ਸਾਡੀਆਂ ਜੜ੍ਹਾਂ ਬੇਟੇ ਅਵਕਾਸ਼ ਨੂੰ ਵੀ ਮੇਰੇ ਵਾਂਗ ਸਾਡੇ ਪਿੰਡ ਖੇਮੂੰਆਣੇ ਜਾਣ ਦਾ ਵੱਖਰਾ ਹੀ ਚਾਅ ਹੰਦਾ। ਬਚਪਨ ਤੇ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਇਸ ਵੇਹੜੇ ਨਾਲ ਜੁੜੀਆਂ ਨੇ’।ਹਰਭਜਨ ਮਾਨ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਨੇ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । ਪਿਉ ਪੁੱਤਰ ਦੀ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ।
_62aad5f1e3aeab73dda71de6dfda184e_1280X720.webp)
ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਰਹਿੰਦੇ ਹਨ ਸਰਗਰਮ
ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜਿੱਥੇ ਕਈ ਹਿੱਟ ਗੀਤ ਦਿੱਤੇ ਹਨ, ਉੱਥੇ ਹੀ ਕਈ ਫ਼ਿਲਮਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ ਅਤੇ ਹੁਣ ਤੱਕ ਕਈ ਗੀਤ ਗਾ ਚੁੱਕਿਆ ਹੈ।