ਮਨਕਿਰਤ ਔਲਖ ਦੇ ਵੱਡੇ ਭਰਾ ਰਵਸ਼ੇਰ ਸਿੰਘ ਦੇ ਘਰ ਪੁੱਤਰ ਦਾ ਜਨਮ, ਗਾਇਕ ਨੇ ਦਾਦੇ ਨਿਸ਼ਾਨ ਸਿੰਘ ਔਲਖ ਤੇ ਪੋਤੇ ਵਰਿਆਮ ਔਲਖ ਦੀ ਤਸਵੀਰ ਕੀਤੀ ਸਾਂਝੀ
ਮਨਕਿਰਤ ਔਲ਼ਖ ਦੇ ਵੱਡੇ ਭਰਾ ਰਵਸ਼ੇਰ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀ ਇੱਕ ਤਸਵੀਰ ਗਾਇਕ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।
ਮਨਕਿਰਤ ਔਲਖ ਦੇ ਵੱਡੇ ਭਰਾ ਰਵਸ਼ੇਰ ਸਿੰਘ ਦੇ ਘਰ ਪੁੱਤਰ ਦਾ ਜਨਮ, ਗਾਇਕ ਨੇ ਦਾਦੇ ਨਿਸ਼ਾਨ ਸਿੰਘ ਔਲਖ ਤੇ ਪੋਤੇ ਵਰਿਆਮ ਔਲਖ ਦੀ ਤਸਵੀਰ ਕੀਤੀ ਸਾਂਝੀ
ਗਾਇਕ ਮਨਕਿਰਤ ਔਲ਼ਖ (Mankirt Aulakh) ਦੇ ਵੱਡੇ ਭਰਾ ਰਵਸ਼ੇਰ ਸਿੰਘ (Ravsher singh)ਦੇ ਘਰ ਪੁੱਤਰ ਨੇ ਜਨਮ (Baby Boy)ਲਿਆ ਹੈ । ਜਿਸ ਦੀ ਇੱਕ ਤਸਵੀਰ ਗਾਇਕ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਵਧਾਈਆਂ ਔਲਖ ਪਰਿਵਾਰ ਨੂੰ, ਵੱਡੇ ਭਰਾ ਰਵਸ਼ੇਰ ਔਲਖ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦੇ ਨਾਲ ਨਵਾਜ਼ਿਆ ਹੈ।ਹਮ ਚਾਚਾ ਬਣ ਗਏ। ਵਰਿਆਮ ਸਿੰਘ ਔਲਖ’।
ਹੋਰ ਪੜ੍ਹੋ : ਅਨਮੋਲ ਕਵਾਤਰਾ ਨੇ ਮਨਾਇਆ ਪਿਤਾ ਦਾ ਜਨਮ ਦਿਨ, ਗੁਰਦੁਆਰਾ ਨਾਨਕਸਰ ਕਲੇਰਾਂ ‘ਚ ਟੇਕਿਆ ਮੱਥਾ
ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਦਾਦੇ ਨਿਸ਼ਾਨ ਸਿੰਘ ਔਲਖ ਦੀ ਗੋਦ ‘ਚ ਨਵ-ਜਨਮਿਆ ਵਰਿਆਮ ਔਲਖ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਜਿਉਂ ਹੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਹਾਲ ਹੀ ‘ਚ ਉਨ੍ਹਾਂ ਦੇ ‘ਕੋਕਾ’ ਗੀਤ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ ਭਾਬੀ, ਵੈਲ, ਗੈਂਗਲੈਂਡ,ਵੈਲ, ਡਿਫੈਂਡਰ ਸਣੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
